Tuesday, April 28, 2026

ਕਵੀਸ਼ਰ ਸਭਾ ਜ਼ੋਨ ਪੱਟੀ ਦੀ ਚੋਣ ਵਿੱਚ ਕਵੀਸ਼ਰ ਗੁਰਨਾਮ ਸਿੰਘ ਮਨਿਹਾਲਾ ਪ੍ਰਧਾਨ ਚੁਣੇ ਗਏ

PPN2507201513ਪੱਟੀ, 25 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀਸ਼ਰ ਸਭਾ ਜ਼ੋਨ ਪੱਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਸਭਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੈਂਕਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਕਵੀਸ਼ਰ ਸਭਾ ਦੀ ਚੋਣ ਕੀਤੀ ਗਈ।ਜਿਸ ਵਿਚ ਸਮੂਹ ਸਭਾ ਮੈਂਬਰਾਂ ਦੀ ਹਾਜਰੀ ਵਿਚ ਗਿਆਨੀ ਗੁਰਨਾਮ ਸਿੰਘ ਨੂੰ ਪੱਟੀ ਜੋਨ ਦਾ ਪ੍ਰਧਾਨ ਚੁਣਿਆ ਗਿਆ।ਜਿਸ ਨੂੰ ਸਮੂਹ ਮੈਂਬਰਾਂ ਨੇ ਸਰਬਸੰਮਤੀ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।ਉਪਰੰਤ ਹਰਭਜਨ ਸਿੰਘ ਸਭਰਾ ਸਰਪ੍ਰਸਤ, ਲਾਲ ਸਿੰਘ ਵਲਟੋਹਾ ਚੇਅਰਮੈਨ, ਸਰਬਜੀਤ ਸਿੰਘ ਪੱਧਰੀ ਮੀਤ ਪ੍ਰਧਾਨ, ਗੁਰਸਾਹਿਬ ਸਿੰਘ ਸਕੱਤਰ, ਸੁਖਵਿੰਦਰ ਸਿੰਘ ਠੱਕਰਪੁਰਾ ਮੀਤ ਸਕੱੱਤਰ, ਮੁਖਤਾਰ ਸਿੰਘ ਸੰਗਵਾਂ ਪ੍ਰੈਸ ਸਕੱਤਰ, ਹੀਰਾ ਸਿੰਘ ਮਨਿਹਾਲਾ ਖਜਾਨਚੀ, ਦੀਦਾਰ ਸਿੰਘ ਸਹਾਇਕ ਖਜਾਨਚੀ, ਗੁਰਚਰਨ ਸਿੰਘ ਚੰਨ ਨੂੰ ਪ੍ਰਪੋਕੰਡਾਂ ਸਕੱਤਰ ਨਿਯੂਕਤ ਕੀਤਾ ਗਿਆ।ਇਸ ਮੌਕੇ ਤੇ ਕਵੀਸ਼ਰ ਸਭਾ ਦੇ ਹਰਪ੍ਰੀਤ ਸਿੰਘ ਰੂਪੋਵਾਲੀ, ਦਲਬੀਰ ਸਿੰਘ ਜੌੜ ਸਿੰਘ ਵਾਲਾ, ਜਸਬੀਰ ਸਿੰਘ ਮਨਿਹਾਲਾ, ਸਤਨਾਮ ਸਿੰਘ, ਲਖਬੀਰ ਸਿੰਘ ਕੁੱਲਾ,ਹੀਰਾ ਸਿੰਘ ਮਨਿਹਾਲਾ, ਵਰਿਆਮ ਸਿੰਘ ਸਭਰਾ, ਜੁਗਿੰਦਰ ਸਿੰਘ ਮਨਿਹਾਲਾ, ਗੁਰਮੀਤ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਗੁਰਜੀਤ ਸਿੰਘ, ਸ਼ਾਮ ਸਿੰਘ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply