ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਬਾਸਕਿਟਬਾਲ ਟੀਮ ਨੇ 65ਵੀਂ ਸੀਨੀਅਰ ਸਟੇਟ ਬਾਸਕਿਟਬਾਲ ਚੈਂਪੀਅਨਸ਼ਿਪ ਜੋ ਕਿ 17 ਤੋਂ 20 ਜੁਲਾਈ ਤੱਕ ਲਵਲੀ ਯੂਨੀਵਰਸਿਟੀ ਵਿੱਚ ਕਰਵਾਈ ਗਈ ਵਿੱਚ ਭਾਗ ਲਿਆ। 22 ਸਾਲਾਂ ਬਾਅਦ ਅੰਮ੍ਰਿਤਸਰ ਦੀ ਟੀਮ ਨੇ ਬਾਸਕਿਟਬਾਲ ਦੇ ਸੀਨੀਅਰ ਸਟੇਟ ਦੇ ਮੁਕਾਬਲੇ ਵਿੱਚ ਜੇਤੂ ਸਥਾਨ ਹਾਸਿਲ ਕੀਤਾ।ਅੰਮ੍ਰਿਤਸਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 54-53 ਦੇ ਫਰਕ ਨਾਲ ਹਰਾਦਿਆਂ ਹੋਇਆ ਕਰੜਾ ਮੁਕਾਬਲਾ ਦਿੱਤਾ ਅਤੇ ਮਾਨਸਾ ਦੀ ਟੀਮ ਨੂੰ 70-67 ਨਾਲ। ਆਖਰੀ ਮੁਕਾਬਲੇ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 51-33 ਅੰਕਾਂ ਨਾਲ ਹਰਾਇਆ।ਇਸ ਦੇ ਨਾਲ ਅੰਮ੍ਰਿਤਸਰ ਦੀ ਟੀਮ ਨੇ ਨਵਾਂ ਰਿਕਾਰਡ ਦਰਜ ਕੀਤਾ ਹੈ।ਇਸ ਟੀਮ ਦੇ ਮੈਂਬਰ ਮਿਸ. ਨਵਦੀਪ ਕੌਰ, ਮਿਸ. ਸੀਮਾ, ਮਿਸ. ਸਮਰੀਤੀ, ਮਿਸ. ਸ਼ਬਨਮ, ਮਿਸ. ਸੋਮਾ ਕੁਮਾਰੀ, ਮਿਸ. ਗਗਨਦੀਪ ਕੌਰ, ਮਿਸ ਸੁਖਜਿੰਦਰ ਕੌਰ, ਮਿਸ. ਕਰਨਜੀਤ ਕੌਰ, ਮਿਸ. ਅਕਵਿੰਦਰ ਅਤੇ ਹਰਜੀਤ ਕੌਰ ਹਨ। ਇਸ ਟੀਮ ਨੂੰ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਮਿਸ. ਸੋਮੀ ਕੁਮਾਰੀ ਨੂੰ ਵਧੀਆ ਖਿਡਾਰਣ ਘੋਸ਼ਿਤ ਕਰਦਿਆਂ ਅਤੇ ਛਾਲ ‘ਤੇ ਮਮੈਂਟੋ ਨਾਲ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਫਿਜੀਕਲ ਵਿਭਾਗ ਦੇ ਮੁਖੀ ਡਾ. ਸਵੀਟੀ ਬਾਲਾ ਅਤੇ ਬਾਕੀ ਮੈਂਬਰ ਮਿਸ. ਅਰੁਣਾ ਮਿਸ. ਰਜਵੰਤ ਅਤੇ ਬਾਸਕਿਟਬਾਲ ਦੇ ਕੋਚ ਮਿਸਟਰ. ਮਨਜੀਤ ਸਿੰਘ ਅਤੇ ਮਿਸਟਰ. ਰਵਿੰਦਰ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਜਿੱਤ ਦੀ ਵਧਾਈ ਦਿੱਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …