
ਨਵੀਂ ਦਿੱਲੀ, 27 ਜੁਲਾਈ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਮਜਨੂੰ ਕਾ ਟਿੱਲ੍ਹਾ ਸਾਹਿਬ ਵਿੱਖੇ ਆੱਟੋਮੈਟਿਕ ਪ੍ਰਸ਼ਾਦਾ ਮਸ਼ੀਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਰਦਾਸ ਉਪਰੰਤ ਇਹ ਮਸ਼ੀਨ ਸੰਗਤਾਂ ਨੂੰ ਸਮਰਪਿਤ ਕੀਤੀ।ਮਸ਼ੀਨ ਸਥਾਪਿਤ ਕਰਨ ਦੇ ਕਾਰਨਾ ਦਾ ਖੁਲਾਸਾ ਕਰਦੇ ਹੋਏ ਜੀ.ਕੇ. ਨੇ ਦਸਿਆ ਕਿ ਜੀ.ਟੀ. ਕਰਨਾਲ ਰੋਡ ਤੇ ਰਿੰਗ ਰੋਡ ਉਪਰ ਗੁਰਦੁਆਰਾ ਸਾਹਿਬ ਸਥਿਤ ਹੋਣ ਕਾਰਨ ਦਿੱਲੀ ਹੋ ਕੇ ਜਾਣ ਵਾਲਿਆਂ ਸੰਗਤਾਂ ਵੱਡੀ ਤਦਾਤ ਵਿੱਚ ਇਸ ਇਤਿਹਾਸਿਕ ਸਥਾਨ ਤੇ ਆ ਕੇ ਆਰਾਮ ਕਰਨ ਦੌਰਾਨ ਲੰਗਰ ਪ੍ਰਸ਼ਾਦਾ ਛੱਕਦੀਆਂ ਸੀ ਜਿਸ ਕਰਕੇ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਕਮੇਟੀ ਵੱਲੋਂ ਸਮੇਂ ਦੀ ਬਚਤ ਲਈ ਇਹ ਮਸ਼ੀਨ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਸੀ। ਜੀ.ਕੇ. ਵੱਲੋਂ ਹੋਰ ਗੁਰਦੁਆਰਿਆਂ ਵਿੱਚ ਵੀ ਅਜਿਹੀਆਂ ਸਹੂਲਤਾਂ ਵਿੱਚ ਵਾਧਾ ਕਰਨ ਦਾ ਵੀ ਦਾਅਵਾ ਕੀਤਾ ਗਿਆ।ਗੁਰਦੁਆਰਾ ਸਾਹਿਬ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਅਤੇ ਦਿੱਲੀ ਕਮੇਟੀ ਮੈਂਬਰ ਮਨਮੋਹਨ ਸਿੰਘ ਵੱਲੋਂ ਮਸ਼ੀਨ ਦੀ ਸੇਵਾ ਵਿੱਚ ਦਸਵੰਧ ਰੂਪੀ ਹਿੱਸਾ ਪਾਉਣ ਵਾਲੇ ਸੁਰਿੰਦਰ ਸਿੰਘ ਮੇਹਿਤਾ ਦੇ ਪਰਿਵਾਰ ਦੀ ਸਲਾਘਾਂ ਕਰਦੇ ਹੋਏ ਪਰਿਵਾਰ ਨੂੰ ਸਿਰਪਾਓ ਦੀ ਬਖ਼ਸ਼ਿਸ ਕੀਤੀ ਗਈ।
Punjab Post Daily Online Newspaper & Print Media