Sunday, March 29, 2026

ਬਾਪੂ ਸੂਰਤ ਸਿੰਘ ਜੀ ਨੇ ਉਨਾਂ ਨੂੰ ਚਾਹ-ਪਾਣੀ ਬਾਰੇੇ ਪੁਛਿਆ ਸੀ, ਅਖਬਾਰ ਦੀ ਖਬਰ ਨਿਰਮੂਲ – ਜਥੇਦਾਰ

ਅੰਮ੍ਰਿਤਸਰ, 28 ਜੁਲਾਈ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੂੰ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ 27-7-2015 ਨੂੰ ਅਸੀਂ ਬਾਪੂ ਸੂਰਤ ਸਿੰਘ ਜੀ ਖ਼ਾਲਸਾ ਨੂੰ ਮਿਲਣ ਵਾਸਤੇ ਲੁਧਿਆਣਾ ਹਸਪਤਾਲ ਵਿਖੇ ਗਏ ਸੀ। ਉਨਾਂ ਦੇ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰ: ਪਰਮਜੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਨਾਲ ਸਨ। ਬਾਪੂ ਜੀ ਨਾਲ ਮਿਲ ਕੇ ਗੱਲਬਾਤ ਹੋਈ ਅਤੇ ਬਾਪੂ ਜੀ ਨੇ ਸੁਖਾਵੇਂ ਮਹੋਲ ਵਿਚ ਗੱਲਬਾਤ ਕੀਤੀ। ਅਤੇ ਬਾਪੂ ਸੂਰਤਾ ਸਿੰਘ ਜੀ ਨੂੰ ਉਨ੍ਹਾਂ ਨੇ ਕਿਹਾ ਕਿ ਤੁਹਾਡੀ (ਬਾਪੂ ਜੀ) ਦੀ ਤੰਦਰੁਸਤੀ ਦੀ ਪੰਥ ਨੂੰ ਬਹੁਤ ਲੋੜ ਹੈ ਅਤੇ ਤੁਹਾਡੇ ਵੱਲੋਂ ਵਿੱਢਿਆ ਗਿਆ ਸੰਘਰਸ਼ ਠੀਕ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਜਰੂਰ ਹੋਣੀ ਚਾਹੀਦੀ ਹੈ।ਇਸ ਕਾਰਜ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਸਬੰਧੀ ਢੁੱਕਵੀਂ ਕਾਰਵਾਈ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ।
ਸਿੰਘ ਸਾਹਿਬ ਜੀ ਨੇ ਬੋਲਦਿਆਂ ਇਹ ਵੀ ਕਿਹਾ ਕਿ ਬਾਪੂ ਸੂਰਤ ਸਿੰਘ ਜੀ ਨੇ ਉਨਾਂ ਨੂੰ ਚਾਹ-ਪਾਣੀ ਪੀਣ ਵਾਸਤੇ ਵੀ ਕਿਹਾ ਸੀ ਪ੍ਰੰਤੂ ਕੁੱਝ ਅਖ਼ਬਾਰਾਂ ਵੱਲੋਂ ਇਸ ਨੂੰ ਤਰੋੜ-ਮਰੋੜ ਕੇ ਲਿਖਿਆ ਗਿਆ ਹੈ ਕਿ ਸਿੰਘ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬਾਪੂ ਜੀ ਨੂੰ ਚਾਹ-ਪਾਣੀ ਪੀਣ ਲਈ ਕਿਹਾ ਹੈ, ਜੋ ਬਿਲਕੁਲ ਗਲਤ ਹੈ।ਸਿੰਘ ਸਾਹਿਬ ਨੇ ਕਿਹਾ ਕਿ ਉਹ ਬਾਪੂ ਜੀ ਨੂੰ ਮਿਲਣ ਵਾਸਤੇ ਗਏ ਸੀ ਅਤੇ ਉਨ੍ਹਾਂ ਨਾਲ ਕੁੱਝ ਚਿਰ ਵਿਚਾਰ-ਵਟਾਂਦਰਾ ਕੀਤਾ ਤੇ ਉਨ੍ਹਾਂ ਦੀ ਤੰਦਰੁਸਤੀ ਦੀ ਅਰਦਾਸ ਵੀ ਕੀਤੀ ਸੀ। ਅਖ਼ਬਾਰ ਵੱਲੋਂ ਜੋ ਲਿਖਿਆ ਗਿਆ ਹੈ ਇਹ ਬਿਲਕੁੱਲ ਝੂਠ ਦਾ ਪਲੰਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply