Sunday, June 14, 2026

ਸਰਕਾਰੀ ਹਾਈ ਸਕੂਲ ਚੂੰਘ ਵਿਖੇ ਮਨਾਇਆ ਤੀਆਂ ਦਾ ਤਿਉਹਾਰ

PPN2807201501

ਅੰਮ੍ਰਿਤਸਰ, 27 ਜੁਲਾਈ (ਹਰਦਿਆਲ ਸਿੰਘ ਭੈਣੀ) – ਭਿੱਖੀਵਿੰਡ ਬਲਾਕ ਦੇ ਸਰਕਾਰੀ ਹਾਈ ਸਕੂਲ ਚੂੰਘ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਸਕੂਲ ਮੁੱਖੀ ਸ੍ਰੀਮਤੀ ਕਿਰਨ ਬਾਲਾ ਨੇ ਸਾਉਣ ਮਹੀਨੇ ਦੀ ਮਹੱਤਤਾ ਨੂੰ ਦੱਸਦਿਆਂ ਹੋਇਆ ਪੰਜਾਬੀ ਸਭਿਆਚਾਰ ਪ੍ਰਤੀ ਜਾਗਰੂ੍ਵਕ ਕੀਤਾ।ਮਿਸ ਨਵਨੀਤ ਕੌਰ ਦੀ ਅਗਵਾਈ ਹੇਠ ਬੱਚਿਆਂ ਨੇ ਗਿੱਧਾ, ਭੰਗੜਾ, ਗੀਤ, ਮਹਿੰਦੀ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ।ਬੱਚਿਆਂ ਨੂੰ ਆਲੂ ਤੇ ਪੂੜੀਆਂ ਛਕਾਈਆਂ ਗਈਆਂ।ਸਕੂਲ ਦੇ ਬੱਚਿਆਂ ਨੇ ਇਸ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ।ਇਸ ਮੌਕੇ ਮਿਸ ਰੁਪਿੰਦਰ ਕੌਰ ਕੰਪਿਊਟਰ ਟੀਚਰ ਅਤੇ ਮਿਸ ਅੰਮ੍ਰਿਤਪਾਲ ਕੌਰ ਪੰਜਾਬੀ ਮਿਸਟ੍ਰੈਸ ਆਦਿ ਨੇ ਅਨੁਸ਼ਾਸ਼ਨ ਕਾਇਮ ਕਰਨ ਵਿੱਚ ਯੋਗਦਾਨ ਦਿੱਤਾ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply