Friday, March 6, 2026

ਐਮਰਜੈਂਸੀ ਵਿੱਚ ਮੁਕਾਬਲਾ ਕਰਨ ਲਈ ਪੰਜਾਬ ਪੁਲਿਸ ਨੂੰ ਜ਼ਰੂਰੀ ਹਥਿਆਰ ਮਿਲਣੇ ਚਾਹੀਦੇ ਨੇ: ਬਾਜਵਾ

PPN2807201502

ਅੰਮ੍ਰਿਤਸਰ, 28 ਜੁਲਾਈ (ਗੁਰਚਰਨ ਸਿੰਘ) – ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਦੀਨਾਨਗਰ ਵਿੱਚ ਪੁਲਿਸ ਸਟੇਸ਼ਨ ਵਿੱਚ ਛਿੱਪੇ ਬੈਠੇ ਤਿੰਨ ਅੱਤਵਾਦੀਆਂ ਨੂੰ ਬਹਾਦਰੀ ਨਾਲ ਮੁਕਾਬਲਾ ਕਰਕੇ ਕਤਲ ਕਰਨ ਵਾਲੀ ਪੁਲਿਸ ਦੀ ਸ਼ਲਾਘਾ ਕਰਦਿਆਂ ਅਜਿਹੇ ਹਾਲਾਤਾਂ ਨਾਲ ਮੁਕਾਬਲਾ ਕਰਨ ਲਈ ਫੋਰਸ ਨੂੰ ਲੋੜੀਂਦੇ ਹਥਿਆਰਾਂ ਤੇ ਹੋਰਨਾਂ ਸਮਾਨ ਮੁਹੱਈਆ ਕਰਵਾਏ ਜਾਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਫੋਰਸ ਕੋਲ ਬੁਲੇਟ ਪਰੂਫ ਜੈਕੇਟਾਂ ਤੇ ਹੈਲਮੇਟਾਂ ਵਰਗੇ ਸੁਰੱਖਿਆ ਸਮਾਨ ਦੀ ਕਮੀ ਹੈ, ਪਰ ਬਾਵਜੂਦ ਉਨ੍ਹਾਂ ਨੇ ਸ਼ਾਨਦਾਰ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਹਾਲਾਂਕਿ, ਜਦੋਂ ਲੋੜੀਂਦਾ ਸਮਾਨ ਮੁਹੱਈਆ ਹੋਵੇਗਾ, ਤਾਂ ਮੁਕਾਬਲਾ ਕਰਨ ਵਾਲੀ ਫੋਰਸ ਨੂੰ ਘੱਟ ਨੁਕਸਾਨ ਹੋਵੇਗਾ।
ਇਸ ਲੜੀ ਹੇਠ ਅੱਜ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਹਸਪਤਾਲ ਦੇ ਦੌਰੇ ‘ਤੇ ਪਹੁੰਚੇ ਬਾਜਵਾ ਨੇ ਇਥੇ ਦਾਖਲ ਚਾਰ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਸ਼ਹਿਰੀ ਅੰਮ੍ਰਿਤਸਰ ਦੇ ਪ੍ਰਧਾਨ ਰਾਜੀਵ ਭਗਤ, ਜਸਬੀਰ ਸਿੰਘ ਡਿੰਪਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਯੋਗਿੰਦਰ ਪਾਲ ਢੀਂਗੜਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਪ੍ਰੋ. ਗੁਰਵਿੰਦਰ ਸਿੰਘ ਮਮਨਕੇ ਸਕੱਤਰ ਪ੍ਰਦੇਸ਼ ਕਾਂਗਰਸ, ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਸਕੱਤਰ ਪ੍ਰਦੇਸ਼ ਕਾਂਗਰਸ, ਪ੍ਰਿੰ. ਹਰਦੀਪ ਸਿੰਘ ਚੇਅਰਮੈਨ ਰਿਟਾਇਰਡ ਇੰਪਲਾਈਜ਼ ਐਂਡ ਪੈਨਸ਼ਨਰ ਸੈੱਲ ਪ੍ਰਦੇਸ਼ ਕਾਂਗਰਸ, ਕੁਲਦੀਪ ਧਾਲੀਵਾਲ ਚੇਅਰਮੈਨ ਇੰਟਲੈਕਚੁਅਲ ਸੈੱਲ ਪ੍ਰਦੇਸ਼ ਕਾਂਗਰਸ, ਸੋਨੂੰ ਜਫਰ ਓ.ਬੀ.ਸੀ ਡਿਪਾਰਟਮੇਂਟ, ਸੁਖਦੇਵ ਸਿੰਘ ਸ਼ਹਿਬਾਜਪੁਰੀ ਸਾਬਕਾ ਮੰਤਰੀ, ਗੁਰਪਾਲ ਸਿੰਘ ਲੋਖਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ, ਸਰਦੂਲ ਸਿੰਘ ਸ਼ਾਮ ਸਕੱਤਰ ਜ਼ਿਲ੍ਹਾ ਕਾਂਗਰਸ ਸ਼ਹਿਰੀ, ਓ.ਪੀ ਕਨੋਜੀਆ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਾਮਿਲ ਸਨ।

ਬਾਅਦ ਵਿੱਚ ਬਾਜਵਾ ਸਿਵਲ ਹਸਪਤਾਲ ਗੁਰਦਾਸਪੁਰ ਗਏ, ਜਿਥੇ ਉਨ੍ਹਾਂ ਨੇ ਸਵ. ਐਸ.ਪੀ (ਡੀ) ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ, ਜਿਨ੍ਹਾਂ ਦਾ ਸਰੀਰ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸ਼ਹੀਦ ਐਸ.ਪੀ ਦੇ ਬੇਟੇ ਨੂੰ ਤਰਸ ਦੇ ਅਧਾਰ ‘ਤੇ ਉਸਦੇ ਪਿਤਾ ਦੇ ਰੈਂਕ ਮੁਤਾਬਿਕ ਪੁਲਿਸ ਵਿੱਚ ਨੌਕਰੀ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਸਾਰੇ ਹੋਮ ਗਾਰਡਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਡਜਸਟ ਕਰਨ ਲਈ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ, ਜਿਹੜੇ ਇਸ ਦੋਰਾਨ ਸ਼ਹੀਦ ਹੋਏ ਹਨ। ਇਸ ਮੌਕੇ ਬਾਜਵਾ ਨਾਲ, ਪਠਾਨਕੋਟ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਅਨਿਲ ਵਿਜ, ਸਕੱਤਰ ਪ੍ਰਦੇਸ਼ ਕਾਂਗਰਸ ਬਰਿੰਦਰ ਸਿੰਘ ਛੋਟੇਪੁਰ, ਸਕੱਤਰ ਪ੍ਰਦੇਸ਼ ਕਾਂਗਰਸ ਨੀਰਜ ਸਲਹੋਤਰਾ, ਸਕੱਤਰ ਪ੍ਰਦੇਸ਼ ਕਾਂਗਰਸ ਗੁਰਮੀਤ ਸਿੰਘ ਪਾਹੜਾ, ਅਜੈ ਵਰਮਾ, ਰਾਧੇ ਕ੍ਰਿਸ਼ਨ ਪੁਰੀ ਪ੍ਰਧਾਨ ਬਲਾਕ ਕਾਂਗਰਸ ਕਾਦੀਆਂ, ਪਰਸ਼ੋਤਮ ਭੁੱਚੀ, ਗੁਰਬੀਰ ਸਿੰਘ ਰਾਜੂ ਪ੍ਰਧਾਨ ਬਲਾਕ ਕਾਂਗਰਸ ਗੁਰਦਾਸਪੁਰ 1, ਵਿਭੂਤੀ ਸ਼ਰਮਾ ਕਾਰਜਕਾਰੀ ਪ੍ਰਧਾਨ ਬਲਾਕ ਕਾਂਗਰਸ ਪਠਾਨਕੋਟ 2, ਕਪਿਲ ਸ਼ਰਮਾ ਬਲਾਕ ਪ੍ਰਧਾਨ ਪਠਾਨਕੋਟ 1, ਅਨਿਲ ਦਾਰਾ ਸਕੱਤਰ ਪ੍ਰਦੇਸ਼ ਕਾਂਗਰਸ, ਬਲਵਾਨ ਸਿੰਘ ਸਕੱਤਰ ਪ੍ਰਦੇਸ਼ ਕਾਂਗਰਸ, ਜੋਗਿੰਦਰ ਪਾਲ ਸਕੱਤਰ ਪ੍ਰਦੇਸ਼ ਕਾਂਗਰਸ ਵੀ ਸਨ।ਉਨ੍ਹਾਂ ਨੇ ਕਿਹਾ ਕਿ ਵੱਡੇ ਹਾਦਸਿਆਂ ਨੂੰ ਟਾਲਣ ਵਾਲੇ ਬੱਸ ਡਰਾਈਵਰ ਤੇ ਰੇਲਵੇ ਮੁਲਾਜ਼ਮ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ।ਉਨ੍ਹਾਂ ਨੇ ਬੀਤੇ ਦਿਨ ਜ਼ਖਮੀ ਹੋਏ ਹਰੇਕ ਆਮ ਨਾਗਰਿਕ ਨੂੰ 1 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply