ਵਿਦਿਆਰਥੀ ਮਹਾਨ ਵਿਗਿਆਨੀ ਸ੍ਰੀ ਕਲਾਮ ਦੇ ਨਕਸ਼ੇ ਕਦਮਾਂ ਤੇ ਚੱਲਣ-ਪ੍ਰਿੰ: ਵਾਲੀਆ
ਬਟਾਲਾ, 28 ਜੁਲਾਈ (ਨਰਿੰਦਰ ਸਿੰਘ ਬਰਨਾਲ) – ਦੇਸ਼ ਦੇ ਮਿਜ਼ਾਇਲ ਮੈਨ ਵਜੋਂ ਜਾਣੇ ਜਾਂਦੇ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁੱਲ ਕਲਾਮ ਦੇ ਦੇਹਾਂਤ ਨਾਲ ਜਿਥੇ ਸਾਂਇੰਸ ਤੇ ਟੈਕਨਾਲੌਜੀ ਦੇ ਖੇਤਰ ਨੂੰ ਘਾਟਾ ਪਿਆ ਹੈ ਉਥੇ ਇੱਕ ਮਹਾਨ ਵਿਦਵਾਨ ਵੀ ਸਾਡੇ ਕੋਲ ਨਹੀਂ ਰਿਹਾ, ਇਹਨਾ ਸਬਦਾਂ ਦਾ ਪ੍ਰਗਟਾਵਾ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੀ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆਂ ਨੇ ਸਕੂਲ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ। ਕੰਨਿਆ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਵਿਦਿਆਰਥੀਆਂ ਤੇ ਅਧਿਆਪਕਾ ਵੱਲੋਂ ਇੱਕ ਮਿੰਟ ਦਾ ਮੌਨ ਰੱਖ ਕਿ ਸਾਬਕਾ ਰਾਸ਼ਟਰਪਤੀ ਤੇ ਮਹਾਨ ਵਿਗਿਆਨੀ ਨੂੰ ਸਰਧਾਂਜਲੀ ਦਿਤੀ ਗਈ। ਸਕੂਲ ਵਿਖੇ ਸਵੇਰ ਦੀ ਸਭਾ ਦੌਰਾਨ ਸ੍ਰੀ ਹਰੀਕ੍ਰਿਸ਼ਨ ਨੇ ਕਿਹਾ ਕਿ ਅਬਦੁੱਲ ਕਲਾਮ ਮਹਾਨ ਵਿਗਿਆਨੀ ਇਸ ਦੁਨੀਆਂ ਵਿਚੋ ਗਏ ਨਹੀਂ ਹਨ ਬਲਕਿ ਸਾਨੂੰ ਵਿਗਿਆਨਕ ਲੀਹਾਂ ਤੇ ਚਲਦਿਆਂ ਤਰੱਕੀ ਕਰਨ ਦੀ ਪ੍ਰੇਰਨਾਂ ਦੇ ਕੇ ਗਏ ਹਨ, ਸਾਨੂੰ ਸਾਰਿਆ ਨੂੰ ਉਹਨਾ ਦੇ ਨਕਸ਼ੇ ਕਦਮਾਂ ਤੇ ਚਲਦਿਆ ਵਿਗਿਆਨ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਜੋ ਭਾਂਰਤ ਤਰੱਕੀ ਕਰੇ, ਤੇ ਖਾਸ ਕਰਕੇ ਵਿਦਿਆਰਥੀ ਵਰਗ ਨੂੰ ਪ੍ਰੇਰਤ ਹੋ ਕੇ ਪੜਾਈ ਕਰਨੀ ਚਾਹੀਦੀ ਹੈ।ਇਸ ਸਕੂਲ ਦੇ ਵੱਖ ਵੱਖ ਅਧਿਆਪਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਸ੍ਰੀ ਅਸ਼ੋਕ ਕੁਮਾਰ ਡੀ ਪੀ ਈ, ਹਰਪ੍ਰੀਤ ਸਿੰਘ , ਅਮਨ, ਕਮਲੇਸ਼ ਕੁਮਾਰੀ,ਨਿਸ਼ਾ ਗੁਪਤਾ , ਰਜਨੀ ਬਾਲਾ,ਸੁਖਵਿੰਦਰ ਸਿੰਘ,ਹਰੀ ਉਮ ਜੋਸ਼ੀ,ਬਿਕਰਮਜੀਤ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
Punjab Post Daily Online Newspaper & Print Media
