
ਪੱਟੀ, 28 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਦੇਸ਼ ਭਰ ਵਿਚ ਪ੍ਰਸਿੱਧ ਸਕੂਟਰ ਨਿਰਮਾਤਾ ਕੰਪਨੀ ਟੀ.ਵੀ.ਐਸ ਵੱਲੋਂ ਪੱਟੀ ਦੇ ਕੇ.ਪੀ ਮੋਟਰਜ਼ ਵਿਖੇ ਜੁਪੀਟਰ ਜਿਆਦਾ ਦਾ ਫਾਇਦਾ ਚੈਲੇਂਜ ਸ਼ੁਰੂ ਕੀਤਾ ਗਿਆ ਜਿਸਦਾ ਰਸਮੀ ਉਦਘਾਟਨ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਤੇ ਟੀ.ਵੀ.ਐਸ ਦੇ ਏਰੀਆਂ ਮੇਨੇਜਰ ਸ੍ਰੀ ਅਰਵਿੰਦ ਗੁਪਤਾ ਅਤੇ ਟੀ.ਐਮ ਦੀਪਕ ਮੱਕੜ ਨੇ ਵਿਸ਼ੇਸ਼ ਤੌਰ ਸ਼ਿਕਰਤ ਕੀਤੀ।ਉਹਨਾਂ ਨੇ ਗਾਹਕਾਂ ਨੂੰ ਜੁਪੀਟਰ ਦੇ ਨਵੇਂ ਆਕਰਸ਼ਕ ਡਿਜਾਇਨ ਅਤੇ ਖੂਬੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜੇਕਰ ਜੁਪੀਟਰ ਸਕੂਟਰ ਦੀ ਟੈਸਟ ਡਰਾਇਵ ਲੇਣ ਤੋਂ ਬਾਅਦ ਵੀ ਗਾਹਕ ਕਿਸੇ ਹੋਰ ਕੰਮਪਨੀ ਦਾ ਸਕੂਟਰ ਖਰੀਦ ਲੈਂਦਾ ਹੈ ਤਾਂ ਉਸਨੂੰ ਪੈਟਰੋਲ ਟੈਂਕ ਫ੍ਰੀ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਜੁਪੀਟਰ ਸਕੂਟਰ ਪੂਰੇ ਦੇਸ਼ ਦੀ ਅਵਾਜ ਬਣ ਚੁੱਕਾ ਹੈ ਜੁਪੀਟਰ ਦੇ ਤਕਰੀਬਨ 5 ਲੱਖ ਸੰਤੁਸ਼ਟ ਗਾਹਕ ਸੜਕਾਂ ਤੇ ਹਨ।ਇਸ ਚੈਲੇਜ ਵਿਚ ਕੰਪਨੀ ਵੱਲੋਂ ਗਾਹਕਾਂ ਨੂੰ ਟੈਸਟ ਡਰਾਇਵ ਦਾ ਮੌਕਾ ਦਿੱਤਾ ਗਿਆ ਅਤੇ ਡਰਾਇਵ ਕਰਨ ਵਾਲਿਆਂ ਦਾ ਇਕ ਲੱਕੀ ਡਰਾਂਅ ਵੀ ਕੱਡਿਆ ਗਿਆ।ਜੋ ਕਿ ਕੂਪਨ ਨੰਬਰ 208 ਨਿਸ਼ਾਨ ਸਿੰਘ ਵਾਸੀ ਤਰਨਤਾਰਨ ਦਾ ਨਿਕਲਿਆਂ।ਇਸ ਮੌਕੇ ਤੇ ਰਜਿੰਦਰ ਸਿੰਘ ਕੇ.ਪੀ ਏਜੰਸੀ ਵਾਲੇ, ਗੁਰਜੀਤ ਸਿੰਘ ਬਿਜਲੀਵਾਲ ਡੀਲਰ ਤਰਨਤਾਰਨ, ਗਿਆਨ ਸਿੰਘ, ਨਰਿੰਦਰ ਸਿੰਘ ਸਰਪੰਚ ਕਲਸੀਆਂ ਕਲਾਂ, ਨਿਰਮਲ ਸਿੰਘ ਪੁਰਬਾ, ਹੀਰਾ ਸਿੰਘ, ਗੁਰਪ੍ਰੀਤ ਸਿੰਘ, ਗੁਰਬਿੰਦਰ ਸਿੰਘ ਭੋਲਾ, ਰਾਜਪਾਲ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media