Tuesday, March 31, 2026

ਦੀਨਾਨਗਰ ਵਿਖੇ ਹੋਏ ਅੱਤਵਾਦੀ ਹਮਲੇ ਦੀ ਸ਼ਹਿਰ ਵਾਸੀਆਂ ਵੱਲੋਂ ਨਿਖੇਧੀ

ਪਾਕਿਸਤਾਨ ਆਪਣੀ ਦੋਗਲੀ ਨੀਤੀ ਤੋਂ ਬਾਜ ਆਵੇ ਜਥੇਦਾਰ ਭਾਟੀਆ, ਛਿੰਦਾ

PPN2807201514

ਪੱਟੀ, 28 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬੀਤੇ ਦਿਨ ਦੀਨਾਨਗਰ ਵਿਖੇ ਹੋਏ ਅੱਤਵਾਦੀ ਹਮਲੇ ਦੀ ਸ਼ਹਿਰ ਵਾਸੀਆ ਵੱਲੋ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ। ਦੀਨਾਨਗਰ ਦੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਅਤੇ ਲੋਕਾ ਦੀ ਆਤਮਾ ਦੀ ਸ਼ਾਤੀ ਲਈ ਸ਼ਹਿਰ ਦੀਆ ਰਾਜਨੀਤੀਕ ਅਤੇ ਸਮਾਜਿਕ ਆਗੂਆਂ ਵੱਲੋ ਸੱਚੇ ਦਿਲੋ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ, ਸ਼ਹਿਰੀ ਪ੍ਰਧਾਨ ਅਤੇ ਕੋਂਸਲਰ ਗੁਰਚਰਨ ਸਿੰਘ ਚੰਨ, ਮੀਤ ਪ੍ਰਧਾਨ ਜੋਗਿੰਦਰ ਸਿੰਘ, ਵਿਨੋਦ ਸ਼ਰਮਾ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ, ਮਹਾਵੀਰ ਸਿੰਘ ਆਗੂ ਆਮ ਆਦਮੀ ਪਾਰਟੀ, ਭਗਵਾਨ ਵਾਲਮੀਕਿ ਸੰਗਠਨ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਰਾਜੂ, ਐਸੋਸੀਏਸ਼ਨ ਪ੍ਰਧਾਨ ਜਗਦੀਪ ਚੌਧਰੀ ਪ੍ਰਧਾਨ ਸਰਬਜੀਤ ਸਿੰਘ ਸ਼ੱਬੂ, ਕੌਂਸਲਰ ਅਜੈ ਕੁਮਾਰ, ਭੁਪਿੰਦਰ ਸਿੰਘ ਮਿੰਟੂ ਮਾਹੀ ਰੀਜੋਰਟ,ਰਾਜਿੰਦਰ ਸਿੰਘ ਕੇ.ਪੀ, ਅਮਰਜੀਤ ਸਿੰਘ ਐਚ.ਕੇ, ਅਮਰ ਸਿੰਘ ਦੁਬੱਲੀ, ਅਜੈ ਕੁਮਾਰ ਚੀਨੂੰ ਸੂਬਾ ਪ੍ਰਧਾਨ ਆਲ ਇੰਡੀਆ ਐਂਟੀ ਕੁਰਪੱਸ਼ਨ ਮੋਰਚਾ ਅਤੇ ਹੋਰ ਸ਼ਹਿਰ ਦੇ ਪ੍ਰਮੁੱਖ ਆਗੂਆ ਵੱਲੋ ਕਿਹਾ ਕਿ ਪੰਜਾਬ ਅੰਦਰ ਅੱਤਵਾਦੀ ਏਜੰਸੀਆ ਅਜਿਹੇ ਸ਼ਰਮਨਾਕ ਹਮਲੇ ਕਰਕੇ ਪੰਜਾਬ ਦੀ ਮਜਬੂਤੀ ਨੂੰ ਤੋੜ ਨਹੀ ਸਕਦੀਆ।ਪੰਜਾਬ ਦੀਆ ਸਾਰੀਆ ਰਾਜਨੀਤੀਕ, ਸਮਾਜਿਕ ਪਾਰਟੀਆ ਇਸ ਸਮੇਂ ਇੱਕ ਜੁੜ ਹਨ।ਬਾਹਰੀ ਤਾਕਤਾਂ ਨੂੰ ਆਪਣੇ ਗੰਦੇ ਇਰਾਦਿਆ ਵਿੱਚ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਲੋੜ ਪੈਣ ਤੇ ਪੰਜਾਬ ਦਾ ਹਰੇਕ ਵਿਅਕਤੀ ਆਪਣੇ ਦੇਸ਼ ਦੀ ਸੁੱਰਖਿਆ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਦੀ ਪ੍ਰਵਾਹ ਵੀ ਨਹੀ ਕਰੇਗਾ।ਜਥੇਦਾਰ ਭਾਟੀਆਂ ਅਤੇ ਨਗਰ ਕੌਂਸਲ ਦੇ ਪਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਪਾਕਿਸਤਾਨ ਆਪਣੀਆ ਦੋਗਲੀਆ ਨੀਤੀਆ ਤੋ ਬਾਜ ਆ ਜਾਵੇ ਅਤੇ ਭਾਰਤ ਦੀ ਸ਼ਾਤੀ ਨੂੰ ਭੰਗ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਅਜਿਹੇ ਅੱਤਵਾਦੀ ਹਮਲਿਆ ਕਰ ਕੇ ਆਪਸੀ ਰਿਸ਼ਤਿਆ ਵਿੱਚ ਮਿਠਾਸ ਨਹੀ ਸਗੋਂ ਕੁੜੱਤਣ ਪੈਦਾ ਹੁੰਦੀ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply