
ਪੱਟੀ, 28 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਿਵਲ ਸਰਜਨ ਤਰਨ ਤਾਰਨ ਡਾ. ਮਹਿੰਦਰ ਸਿੰਘ ਜੱਸਲ ਦੀਆ ਹਦਾਇਤਾ ਤਹਿਤ ਸੀ.ਐਚ.ਸੀ ਕੈਰੋਂ ਦੇ ਐਸ.ਐਮ.ਓ ਪਵਨ ਕੁਮਾਰ ਅਗਰਵਾਲ ਦੀ ਯੋਗ ਅਗਵਾਈ ਹੇਠ ਡਾਈਰੀਆ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ ਵੱਲੋ ਕੀਤੀ ਗਈ। ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਐਜੂਕੇਟਰ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ 0-5 ਸਾਲ ਦੇ ਬੱਚਿਆ ਨੂੰ ਦਸਤ ਰੋਗ ਤੋ ਬਰਸਾਤੀ ਮੋਸਮ ਵਿਚੋ ਬਚਾਉਣ ਲਈ ਸਿਹਤ ਵਿਭਾਗ ਵੱਲੋ ਘਰ ਘਰ ਜਾ ਕੇ ਓ.ਆਰ.ਐਸ ਦੇ ਪੈਕਟ ਅਤੇ ਦਸਤ ਦੇ ਸ਼ੱਕੀ ਬੱਚਿਆ ਨੂੰ ਜਿੰਕ ਦੀਆ ਗੋਲੀਆ ਦਿੱਤੀਆ ਜਾਣਗੀਆ।ਇਸ ਮੌਕੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਇਸ ਪੰਦਰਵਾੜੇ ਸਿਹਤ ਵਿਭਾਗ ਦੇ ਕਰਮਚਾਰੀਆ ਅਤੇ ਆਸ਼ਾ ਵਰਕਰਾ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਐਸ.ਐਮ.ਓ ਪਵਨ ਕੁਮਾਰ ਅਗਰਵਾਲ ਨੇ ਕਿਹਾ ਕਿ ਨੋਸ਼ਹਿਰਾ ਪੰਨੂਆ ਸੀ.ਐਚ.ਸੀ ਕੈਰੋਂ ਅਧੀਨ ਆਉਂਦੇ 56 ਪਿੰਡਾ ਅੰਦਰ ਕੁਲ 14, 585 ਵਿੱਚ 0 ਤੋ 5 ਸਾਲ ਦੇ ਬੱਚੇ ਹਨ। ਜਿਨਾਂ ਨੂੰ ਆਸ਼ਾ ਵਰਕਰਾ ਵੱਲੋ ਦਸਤ ਰੋਗਾ ਨਾਲ ਸਬੰਧਤ ਘਰ ਘਰ ਜਾ ਕੇ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆ ਹਨ। ਅਤੇ ਐਲੀਮੈਂਟਰੀ ਸਕੂਲ ਵਿੱਚ ਵੀ ਸਾਬਣ ਅਤੇ ਖਾਣਾ ਖਾਣ ਤੋ ਪਹਿਲਾ ਹੱਥ ਧਾਉਣ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਪੰਦਰਵਾੜੇ ਵਿੱਚ ਲੋਕਾ ਦਾ ਸਾਥ ਬਹੁਤ ਜਰੂਰੀ ਹੈ ‘ਤੇ ਸਿਹਤ ਵਿਭਾਗ ਵੱਲੋ ਹਰੇਕ ਆਸ਼ਾ ਵਰਕਰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰੇਗੀ। ਇਸ ਮੌਕੇ ਪਵਨ ਅਗਰਵਾਲ ਵੱਲੋ ਸਮੂਹ ਆਸ਼ਾ ਵਰਕਰਾ ਨੂੰ ਦਸਤ ਰੋਕੂ ਪੈਕਟ, ਜਿੰਕ ਦੀਆ ਗੋਲੀਆ ਅਤੇ ਹੋਰ ਜਰੂਰੀ ਸਮਾਨ ਵੀ ਦਿੱਤਾ। ਅਤੇ ਆਪਣੀ ਡਿਊਟੀ ਨੂੰ ਸਖਤੀ ਨਾਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਇਸ ਮੌਕੇ ਐਸ.ਐਮ.ਓ ਪਵਨ ਕੁਮਾਰ ਅਗਰਵਾਲ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ ਤੋ ਇਲਾਵਾ ਕਸ਼ਮੀਰ ਸਿੰਘ ਕੈਰੋਂ ਮੈਂਬਰ ਜਿਲਾ ਪ੍ਰੀਸ਼ਦ, ਭੁਪਿੰਦਰ ਸਿੰਘ ਮਿੰਟੂ ਮਾਹੀ ਰੀਜੋਰਟ ਵਾਲੇ, ਡਾ. ਅਮਨਦੀਪ ਸਿੰਘ, ਨੋਡਲ ਅਫਸਰ ਰਵਿੰਦਰ ਸਿੰਘ ਰਵੀ ਬਲਾਕ ਐਜੁਕੇਟਰ, ਰਾਜ ਕੁਮਾਰ ਹੈਲਥ ਇੰਸਪੈਕਟਰ, ਅੰਗਰੇਜ਼ ਸਿੰਘ ਹੈਲਥ ਇੰਸਪੈਕਟਰ, ਜਤਿੰਦਰ ਕੌਰ ਐਲ.ਐਚ.ਵੀ, ਰਾਣਾ ਗੁਰਿੰਦਰ ਕੌਰ ਏ.ਐਨ.ਐਮ, ਵਿਕਾਸ ਕੁਮਾਰ, ਮਨਜੀਤ ਰਾਏ ਫਾਰਮਾਸਿਸਟ, ਅਮਰਜੀਤ ਕੌਰ ਆਕਉਂਟੈਂਟ, ਤਰਸੇਮ ਸਿੰਘ, ਰਣਜੀਤ ਕੌਰ ਏ.ਐਨ.ਐਮ ਅਤੇ ਸਮੂਹ ਕਰਮਚਾਰੀ ਸਿਹਤ ਵਿਭਾਗ ਹਾਜ਼ਿਰ ਸਨ।
Punjab Post Daily Online Newspaper & Print Media