
ਬਟਾਲਾ, 29 ਜੁਲਾਈ (ਨਰਿੰਦਰ ਸਿੰਘ ਬਰਨਾਲ) – ਸਮਾਜ ਦੀ ਸੇਵਾ ਤੇ ਸਦਭਾਂਵਨਾ ਬਣਾਈ ਰੱਖਣੇ ਵਿੱਚ ਮੋਹਰੀ ਸੰਸਥਾ ਲਾਇੰਨਜ਼ ਕਲੱਬ ਮੁਸਕਾਨ ਬਟਾਲਾ 321-ਡੀ ਦੇ ਪ੍ਰਧਾਂਨ ਲਾਇੰਨ ਡਾ ਰਣਜੀਤ ਸਿੰਘ ਤੇ ਉਹਨਾਂ ਦੀ ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਬੀਤੇ ਦਿਨੀ ਦੀਨਾਨਗਰ ਵਿਖੇ ਹੋਈ ਅੱਤਵਾਦੀ ਹਮਲੇ ਦੀ ਨਿਖੇਧ ਕਰਦਿਆਂ ਕਿਹਾ ਕਿ ਦੇਸ਼ ਵਿੱਚ ਪ੍ਰੇਮ ਪਿਆਰ ਤੇ ਆਪਸੀ ਅਖੰਡਤਾ ਭੰਗ ਨਹੀ ਹੋਣ ਦਿਤੀ ਜਾਵੇਗੀ। ਪੰਜਾਬ ਪੁਲਿਸ ਦੇ ਕਾਰਗੁਜਾਰੀ ਤੇ ਖੂਸ਼ੀ ਦਾ ਪ੍ਰਗਟਾਵਾ ਦੀ ਕੀਤਾ ਗਿਆ।70 ਤੋਂ ਵੱਧ ਸਵਾਰੀਆਂ ਦੀ ਜਾਨ ਬਚਾਉਣ ਵਾਲੇ ਬੱਸ ਡਰਾਇਵਰ ਦੇ ਸਬੰਧ ਦੇ ਸਬੰਧ ਵਿੱਚ ਕਿਹਾ ਕਿ ਹਿੰਮਤ ਤੇ ਦਲੇਰੀ ਨਾਲ ਕੀਤੇ ਤੁਰੰਤ ਐਕਸ਼ਨ ਕਾਰਨ ਹੀ ਸਵਾਰੀਆਂ ਦੀਆਂ ਜਾਨਾ ਬਚੀਆਂ ਹਨ ਤੇ ਭਾਰੀ ਨੁਕਸਾਨ ਹੋਣ ਤੋ ਬਚਿਆ ਹੈ। ਇਲਾਕਾ ਵਾਸੀਆਂ ਦੀ ਪ੍ਰਸੰਸਾ ਕੇ ਵਰਦੀਆਂ ਗੋਲੀਆਂ ਵਿੱਚ ਵੀ ਲੰਗਣ ਪਾਣੀ ਪਹੁੰਚਾਉਣ ਵਾਲਿਆਂ ਦਿਲੋਂ ਪ੍ਰਸੰਸਾ ਕੀਤੀ ਗਈ, ਜੋ ਇਸ ਗੱਲ ਦਾ ਸਬੂਤ ਹੈ ਕਿ ਪੰਜਾਬੀ ਏਕਤਾ ਤੇ ਸਾਂਝੀਵਾਲਤਾ ਦੇ ਸਦਾ ਹੀ ਹਾਮੀ ਰਹੇ ਹਨ। ਜੋਨ ਚੇਅਰਮੈਨ ਲਾਇੰਨ ਭਾਰਤ ਭੂਸ਼ਨ ਨੇ ਕਿਹਾ ਕਿ ਅੱਤਵਾਦ ਕਿਸੇ ਮਸਲੇ ਦਾ ਹੱਲ ਨਹੀਂ ਹੈ, ਪ੍ਰਮਾਤਮਾ ਤੇ ਬੰਦਿਆਂ ਨੂੰ ਪਿਆਰ ਕਰਨ ਚਾਹੀਦਾ ਹੈ ਨਾਂ ਕਿ ਗੋਲੀਆਂ ਨਾਲ ਉਡਾਉਣਾ ਚਾਹੀਦਾ ਹੈ, ਇੰਨਸਾਨੀਅਤ ਦਾ ਕਤਲ ਕਰਨ ਵਾਲਿਆਂ ਦੇ ਨਜਦੀਕ ਪ੍ਰਮਾਤਮਾਂ ਨਹੀਂ ਹੁੰਦਾ। ਸਮੂਹ ਕਲੱਬ ਵੱਲੋਂ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਲਾਇੰਨ ਹਰਭਜਨ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਅਮਰਦੀਪ ਸਿੰਘ ਸੈਣੀ, ਬਰਿੰਦਰ ਸਿੰਘ, ਰੋਬਿਨ ਸਿੰਘ, ਡਾ ਗੁਰਪ੍ਰੀਤ ਸਿੰਘ, ਅਜਮੇਰ ਸਿੰਘ, ਰੋਕੀ, ਨਰਿੰਦਰ ਸਿੰਘ ਸੰਧੂ, ਡਾ ਰਣਜੀਤ ਸਿੰਘ, ਅਰਸ਼ਦੀਪ ਸਿੰਘ ਕਾਹਲੋਂ ਆਦਿ ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਦੇ ਮੈਂਬਰ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media