Wednesday, April 1, 2026

ਜਮਾਲਪੁਰਾ ਵਿਖੇ ਵਾਪਰੇ ਗੋਲੀ ਕਾਂਡ ਦੇ ਤਿੰਨ ਦੋਸ਼ੀਆਂ ਨੂੰ ਫੜਨ ‘ਚ ਸਫਲਤਾ

PPN2907201505

ਮਾਲੇਰਕੋਟਲਾ 28 ਜੁਲਾਈ (ਹਰਮਿੰਦਰ ਸਿੰਘ ਭੱਟ) – ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ‘ਤੇ ਸ. ਜਸਵਿੰਦਰ ਸਿੰਘ ਐਸ.ਪੀ. ਮਾਲੇਰਕੋਟਲਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲਦਿਆਂ ਮਾਲੇਰਕੋਟਲਾ ਪੁਲਿਸ ਨੇ ਮਿਤੀ 29 ਦਸੰਬਰ 2014 ਨੂੰ ਪੱਕਾ ਦਰਵਾਜ਼ਾ ਜਮਾਲਪੁਰਾ ਵਿਖੇ ਵਾਪਰੇ ਗੋਲੀ ਕਾਂਡ ਦੇ ਤਿੰਨ ਦੋਸ਼ੀਆਂ ਨੂੰ ਫੜਨ ‘ਚ ਸਫਲਤਾ ਹਾਸਿਲ ਕੀਤੀ ਹੈ।ਆਪਣੇ ਦਫਤਰ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਮਾਲੇਰਕੋਟਲਾ ਸ. ਵਿਲੀਅਮ ਜੇਜੀ ਨੇ ਦੱਸਿਆ ਕਿ ਸਿਟੀ-1 ਦੇ ਇੰਚਾਰਜ ਸ. ਸਤਨਾਮ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਗੁਲਸ਼ਨ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਗੋਲੀ ਕਾਂਡ ਦੇ ਦੋਸ਼ੀ ਅਰਮਾਨ ਪੁੱਤਰ ਮੁਹੰਮਦ ਯੁਸਫ ਵਾਸੀ ਭੁਮਸੀ, ਚਾਂਦ ਅਹਿਮਦ ਪੁਤਰ ਅਨਵਾਰ ਅਹਿਮਦ ਵਾਸੀ ਸ਼ਾਹ ਬਸਤੀ ਨੇੜੇ ਜਰਗ ਚੌਕ ਮਾਲੇਰਕੋਟਲਾ ਨੂੰ 27 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀ ਸ਼ਬੀਰ ਖਾਂ ਪੁੱਤਰ ਨਜ਼ੀਰ ਖਾਂ ਵਾਸੀ ਬਿੰਜੋਕੀ ਕਲਾਂ ਨੂੰ ਅੱਜ ਮਿਤੀ 28 ਜੁਲਾਈ ਨੂੰ ਗ੍ਰਿਫਤਾਰ ਕੀਤਾ ਹੈ।ਸ. ਜੇਜੀ ਅਨੁਸਾਰ ਦੋਸ਼ੀ ਸ਼ਬੀਰ ਖਾਂ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਰਾਇਫਲ 12 ਬੋਰ ਅਤੇ ਬਲੈਰੋ ਗੱਡੀ ਪੀ.ਬੀ.-11-ਬੀ.ਡੀ.-2435 ਬਰਾਮਦ ਹੋਈ ਹੈ।ਉਨਾਂ ਹੋਰ ਦਸਿਆ ਕਿ ਦੋਸ਼ੀਆਂ ਨੁੰ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਦੋਸ਼ੀਆਂ ਪਾਸੋਂ ਉਕਤ ਕੇਸ ਵਿੱਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply