ਸੰਦੋੜ, 29 ਜੁਲਾਈ (ਹਰਮਿੰਦਰ ਸਿੰਘ) – ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਸੰਦੌੜ ਜੋਨ ਦੀਆਂ ਅਧੂਰੀਆਂ ਪਈਆਂ ਸੜਕਾਂ ਦਾ ਕੰਮ ਛੇਤੀ ਹੀ ਕੀਤਾ ਜਾ ਰਿਹਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਸੰਦੌੜ ਵਿਖੇ ਚੇਅਰਮੈਨ ਜਗਤਾਰ ਸਿੰਘ ਜੱਗੀ ਝੁਨੇਰ ਨੇ ਕੀਤਾ। ਉਹਨਾਂ ਕਿਹਾ ਕਿ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਫਰਜਾਨਾ ਆਲਮ ਨੇ ਮਲੇਰਕੋਟਲਾ-2 ਦੇ ਸੰਦੋੜ ਜੋਨ ਦੇ ਪਿੰਡ ਵਿੱਚ ਚੱਲ ਰਹੇ ਕੰਮਾਂ ਦਾ ਖੁਦ ਨਿਰੀਖਣ ਕਰਨ ਤੋ ਬਾਅਦ ਸਖਤੀ ਨਾਲ ਹਰੇਕ ਵਿਭਾਗ ਦੇ ਅਫਸਰਾਂ ਨੂੰ ਕਿਹ ਕਿ ਜਿਹੜੀ ਗਰਾਂਟ ਸਰਕਾਰ ਤੋਂ ਵੱਖ ਵੱਖ ਸਕੀਮਾਂ ਅਧੀਨ ਪੰਚਾਇਤਾਂ ਨੂੰ ਮਿਲੀ ਹੈ, ਉਸ ਨੂੰ ਫੌਰੀ ਤੌਰ ਤੇ ਲਾਇਆ ਜਾਵੇ ਅਤੇ ਜਿਹੜੇ ਪਿੰਡਾਂ ਵਿੱਚ ਗੰਦੇ ਪਾਣੀ ਦੇ ਨਿਕਾਸ ਦਾ ਮਾਮਲਾ ਹੈ ਉੱਥੋਂ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਅਤੇ ਬੀ.ਡੀ.ਪੀ.ਓ. ਦੀ ਡਿਊਟੀ ਲਗਾਈ ਗਈ ਅਤੇ ਫੌਰੀ ਤੌਰ ਤੇ ਰਿਪੋਰਟ ਦੇਣ ਲਈ ਕਿਹਾ ਗਿਆ।ਇਸ ਤੋਂ ਇਲਾਵਾ ਜਿਹੜੀ ਗਰਾਂਟ ਕੱਚੇ ਘਰਾਂ ਜਾਂ ਰਿਪੇਅਰ ਘਰਾਂ ਲਈ ਦਿੱਤੀ ਗਈ ਹੈ, ਉਸ ਦਾ ਜਾਇਜ਼ ਇਸਤੇਮਾਲ ਕਰਾਉਣ ਲਈ ਬੀ.ਡੀ.ਪੀ.ਓ. ਨੂੰ ਹਦਾਇਤ ਕੀਤੀ ਗਈ ਹੈ ਇਸ ਤੋਂ ਬਾਅਦ ਸਰਕਾਰ ਵੱਲੋਂ ਚਲਾਈ ਜਾ ਰਹੀ ਵੱਖ ਵੱਖ ਕੈਟਾਗਿਰੀ ਦੀ ਪੈਨਸ਼ਨ ਸਕੀਮ ਜਿਸ ਦਾ ਪਿਛਲੇ ਦਿਨੀਂ ਸਰਵੇ ਕਰਵਾਇਆ ਗਿਆ ਸੀ, ਜਿਸ ਵਿੱਚ ਕੁੱਝ ਹੱਕਦਾਰਾਂ ਦੀਆਂ ਪੈਨਸ਼ਨਾਂ ਕੱਟ ਦਿੱਤੀਆਂ ਗਈਆਂ ਹਨ ਜਿਹੜੇ ਵੀ ਹੱਕਦਾਰਾਂ ਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਹਨ ਉਹ ਦੁਬਾਰਾ ਚਾਲੂ ਕਰ ਦਿੱਤੀਆਂ ਜਾਣ ਅਤੇ ਸੀ.ਡੀ.ਪੀ.ਓ ਮਲੇਰਕੋਟਲਾ-2 ਨੂੰ ਕਿਹਾ ਗਿਆ ਕਿ ਚੱਲ ਰਹੇ ਆਗਣਵਾੜੀ ਸੈਂਟਰਾਂ ਦੀ ਚੈਕਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੋ ਵੀ ਤਰੁੱਟੀਆਂ ਹਨ।ਤਹਿਸੀਲ ਭਲਾਈ ਅਫਸਰ ਮਲੇਰਕੋਟਲਾ ਹਦਾਇਤ ਕੀਤੀ ਕਿ ਸ਼ਗਨ ਸਕੀਮ ਦੇ ਪਂੈਡਿੰਗ ਕੇਸਾਂ ਨੂੰ ਤੁਰੰਤ ਕਾਰਵਾਈ ਚ ਪਾਇਆ ਜਾਵੇ ਅਤੇ ਜਿਹੜੇ ਕੇਸਾਂ ਦੀ ਬਕਾਇਆ ਰਾਸ਼ੀ ਰਹਿੰਦੀ ਹੈ ਉਸ ਬਾਰੇ ਵਿਭਾਗ ਨੂੰ ਲਿਖਿਆ ਜਾਵੇ।ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਉਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਹਲਕੇ ਦੀਆਂ ਦੋ ਮੇਨ ਸੜਕਾਂ ਮਹੋਲੀ ਕਲਾਂ ਤੋਂ ਧਲੇਰ ਅਤੇ ਜਲਵਾਣਾ ਤੋਂ ਕਲਿਆਣ, ਜਿਸ ਦਾ ਕੰਮ ਬਹੁਤ ਦੇਰ ਤੋਂ ਰੁਕਿਆ ਪਇਆ ਹੈ ਉਸਨੂੰ ਜਲਦੀ ਤੋਂ ਜਲਦੀ ਕਰਨ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਅਤੇ ਝਨੇਰ ਤੋਂ ਫਰਵਾਲੀ, ਬਿਸ਼ਨਗੜ੍ਹ ਤੋਂ ਕਲਿਆਣ ਦਾ ਪੁਲ ਤੱਕ ਦੀ ਸੜਕ ਦਾ ਕੰਮ ਵੀ ਸ਼ੁਰੂ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਜਿਹੜੀਆਂ ਸੜਕਾਂ ਰਿਪੇਅਰ ਹੋਣ ਵਾਲੀਆਂ ਹਨ ਉਹਨਾਂ ਨੂੰ ਫੌਰੀ ਤੋਰ ਤੇ ਸ਼ੁਰੂ ਕਰਨ ਲਈ ਕਿਹਾ ਗਿਆ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media