Friday, September 18, 2026

ਅੰਮ੍ਰਿਤਸਰ ਲਾਈਟ ਐਂਡ ਸਾਊਂਡ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ

ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ. ਵੱਲੋਂ ਅੰਮ੍ਰਿਤਸਰ ਲਾਈਟ ਐਂਡ ਸਾਊਂਡ ਐਸੋਸੀਏਸ਼ਨ (ਰਜਿ.) ਅੰਮ੍ਰਿਤਸਰ ਦੇ ਸਹਿਯੋਗ ਨਾਲ ਪੁੰਨੂੰ ਇੰਟਰਨੈਸ਼ਨਲ ਹੋਟਲ ਕੋਰਟ ਰੋਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 35 ਯੂਨਿਟ ਖੂਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਬਲੱਡ ਬੈਂਕ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ।ਇਸ ਮੌਕੇ ‘ਤੇ ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਅਤੇ ਪ੍ਰਧਾਨ ਇੰਜ. ਦਰਸ਼ਨ ਸਿੰਘ ਚਾਨੀ ਅਤੇ ਪਿ੍ਰੰ. ਬਲਜਿੰਦਰ ਸਿੰਘ ਮੀਤ ਪ੍ਰਧਾਨ ਦੀ ਰਹਿਨੁਮਾਈ ਹੇਠ ਸੁਸਾਇਟੀ ਦੇ ਮੈਂਬਰਾਂ ਦੀ ਟੀਮ ਜੀ. ਐਸ ਟੰਡਨ, ਜੀ. ਐਸ. ਸੇਠੀ, ਜਨਰਲ ਸਕੱਤਰ, ਪਵਨ ਕੁਮਾਰ, ਚਰਨਜੀਤ ਸਿੰਘ ਵਾਲੀਆ, ਸੁਰਿੰੰਦਰ ਸਿੰਘ ਵਿੱਤ ਸਕੱਤਰ, ਪਿਆਰਾ ਸਿੰਘ, ਏ. ਐਨ. ਚਾਬਾ ਅਤੇ ਅੰਮ੍ਰਿਤਸਰ ਲਾਈਟ ਐਂਡ ਸਾਊਂਡ ਐਸੋਸੀਏਸ਼ਨ ਦੇ ਚੇਅਰਮੈਨ ਕੁਲਵੰਤ ਸਿੰਘ ਪ੍ਰਧਾਨ ਸੁਭਾਸ਼ ਕੁੰਦਰਾ. ਜਸਵਿੰਦਰ ਸਿੰਘ, ਦੇਵ ਰਾਜ, ਅਵਤਾਰ ਸਿੰਘ ਅਤੇ ਹੋਰ ਸਾਰੇ ਮੈਂਬਰ ਹਾਜਰ ਸਨ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …

Leave a Reply