
ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਮੁਖ ਦਫਤਰ ਵਿਖੇ ਅੰਡਰ ਸੈਕਟਰੀ ਸ: ਹਾਕਮ ਸਿੰਘ, ਹੋਮਿੳਪੈਥਿਕ ਡਾ: ਤਰਸੇਮ ਸਿੰਘ ਅਤੇ ਹੈਡ ਕਲਰਕ ਦੀ ਪੋਸਟ ਤੇ ਨਿਯੁਕਤ ਸ: ਤਿਰਲੋਕ ਸਿੰਘ ਲਈ ਚੀਫ਼ ਖਾਲਸਾ ਦੀਵਾਨ ਵੱਲੋਂ ਉਹਨਾਂ ਦੇ ਸੇਵਾ-ਮੁਕਤ ਹੋਣ ਵਜੋਂ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਰਿਟਾਇਰ ਹੋਣ ਜਾ ਰਹੇ ਚੀਫ ਖਾਲਸਾ ਦੀਵਾਨ ਕਰਮਚਾਰੀਆਂ ਨੂੰ ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ ਵੱਲੋਂ ਉਹਨਾਂ ਦੀਆਂ ਸੇਵਾ ਕਾਲ ਦੋਰਾਨ ਨਿਭਾਈਆਂ ਜਿੰਮੇਵਾਰੀਆਂ ਲਈ ਭਰਪੂਰ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਸੇਵਾ ਮੁਕਤ ਹੋਣ ਜਾ ਰਹੇ ਚੀਫ ਖਾਲਸਾ ਦੀਵਾਨ ਕਰਮਚਾਰੀ ਆਪਣੀ ਅਣਥੱਕ ਮਿਹਨਤ ਅਤੇ ਕੰਮ ਪ੍ਰਤਿ ਆਪਣੀ ਸਮਰਪਣ ਦੀ ਭਾਵਨਾ ਕਰਕੇ ਸਦਾ ਯਾਦ ਰੱਖੇ ਜਾਣਗੇ।ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਡਿਪਟੀ ਰਜਿਸਟਰਾਰ ਦੀ ਪੋਸਟ ਤੋਂ ਰਿਟਾਇਰ ਸ: ਹਾਕਮ ਸਿੰਘ ਅਤੇ 54 ਸਾਲਾਂ ਤੋਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਕੰਮ ਕਰ ਰਹੇ ਹੋਮਿੳਪੈਥਿਕ ਡਾ: ਤਰਸੇਮ ਸਿੰਘ ਦੇ ਅਮੁੱਲ ਤਜੁਰਬੇ ਦਾ ਚੀਫ ਖਾਲਸਾ ਦੀਵਾਨ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ।ਉਹਨਾਂ ਸੇਵਾ ਮੁਕਤੀ ਸਮਾਰੋਹ ਦੇ ਅਲਵਿਦਾ ਸ਼ਬਦਾਂ ਵਿਚ ਕਿਹਾ ਕਿ ਚਾਹੇ ਉਹ ਸੇਵਾ ਮੁਕਤ ਹੋ ਚੁੱਕੇ ਹਨ, ਚੀਫ਼ ਖਾਲਸਾ ਦੀਵਾਨ ਅਧੀਨ ਕਰਵਾਏ ਹਰ ਸਮਾਰੋਹ ਵਿਚ ਉਹਨਾਂ ਦਾ ਸੁਆਗਤ ਕੀਤਾ ਜਾਵੇਗਾ।ਉਹਨਾਂ ਦੀਆਂ ਚੀਫ਼ ਖਾਲਸਾ ਦੀਵਾਨ ਪ੍ਰਤੀ ਨਿਭਾਈਆਂ ਸੇਵਾਵਾ ਸ਼ਲਾਘਾਯੋਗ ਹਨ।ਉਹਨਾਂ ਸ: ਹਾਕਮ ਸਿੰਘ ਦੇ ਪ੍ਰੋਫੇਸ਼ਨਲ ਜੀਵਨ ਤੇ ਵੀ ਚਾਨਣਾ ਪਾਇਆ। ੲਸ ਮੌਕੇ ਚੀਫ਼ ਖਾਲਸਾ ਦੀਵਾਨ ਵੱਲੋਂ ਅੰਡਰ ਸੈਕਟਰੀ ਸ: ਹਾਕਮ ਸਿੰਘ, ਡਾ: ਤਰਸੇਮ ਸਿੰਘ, ਹੈਡ ਕਲਰਕ ਸ: ਤਿਰਲੋਕ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਚੀਫ ਖਾਲਸਾ ਦੀਵਾਨ ਆਫਿਸ ਸਟਾਫ ਵੱਲੋਂ ਗਿਫਟ ਭੇਂਟ ਕੀਤੇ ਗਏ।
Punjab Post Daily Online Newspaper & Print Media