
ਅੰਮ੍ਰਿਤਸਰ, 31 ਜੁਲਾਈ (ਗੁਰਪ੍ਰੀਤ ਸਿੰਘ) ੁ ਸੁਪਰਵਾਈਜ਼ਰ ਅਮਲਾ ਵਿਭਾਗ ਸ਼ੋ੍ਰਮਣੀ ਕਮੇਟੀ ਤਰਲੋਚਨ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਸਮੇਂ ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਰੀਟਾਇਰਮੈਂਟ ਦਾ ਸਮਾਂ ਹਰ ਕਿਸੇ ਤੇ ਆਉਂਦਾ ਹੈ, ਪਰ ਆਪਣੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਸੇਵਾ ਨਾਲ ਜਿਥੇ ਦਫ਼ਤਰ ਦਾ ਨਾਮ ਉੱਚਾ ਹੁੰਦਾ ਹੈ, ਓਥੇ ਰੀਟਾਇਰ ਹੋਣ ਵਾਲੇ ਅਧਿਕਾਰੀ ਮਾਨ ਸਨਮਾਨ ਨਾਲ ਸੇਵਾ ਮੁਕਤ ਹੁੰਦੇ ਹਨ।ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਰੀਟਾਇਰ ਤਾਂ ਹੋ ਰਹੇ ਹਨ, ਪਰ ਉਨ੍ਹਾਂ ਵੱਲੋਂ ਕੀਤੀਆਂ ਸੇਵਾਵਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਕਿਉਂਕਿ ਤਰਲੋਚਨ ਸਿੰਘ ਦਾ ਕੋਈ ਤੋੜ ਨਹੀਂ ਹੈ।ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ ਵੱਲੋਂ ੩੩ ਸਾਲ ਵੱਖੁਵੱਖ ਸਥਾਨਾਂ ਤੇ ਵੱਖੁਵੱਖ ਅਹੁਦਿਆਂ ਤੇ ਕੀਤੀ ਸੇਵਾ ਦੂਸਰੇ ਮੁਲਾਜ਼ਮਾਂ ਦਾ ਪ੍ਰੇਰਣਾ ਸਰੋਤ ਬਣੇਗੀ।ਉਨ੍ਹਾਂ ਨੂੰ ਸੇਵਾ ਮੁਕਤ ਹੋਣ ਤੇ ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਾਹਿਬ ਦੀ ਤਸਵੀਰ, ਸ੍ਰੀ ਸਾਹਿਬ, ਲੋਈ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਰਭਜਨ ਸਿੰਘ ਮਨਾਵਾਂ ਵਧੀਕ ਸਕ’ਤਰ, ਸਤਿੰਦਰ ਸਿੰਘ ਨਿਜੀ ਸਹਾਇਕ, ਪ੍ਰੀਤਪਾਲ ਸਿੰਘ ਐਲ ਏ, ਸਤਨਾਮ ਸਿੰਘ ਤੇ ਸੁਖਬੀਰ ਸਿੰਘ ਇੰਚਾਰਜ, ਸੁਰਿੰਦਰ ਸਿੰਘ, ਪਰਜਿੰਦਰ ਸਿੰਘ ਬਲਕਾਰ ਸਿੰਘ ਤੇ ਪਲਵਿੰਦਰ ਸਿੰਘ ਸੁਪਰਵਾਈਜ਼ਰ, ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸੁਲ’ਖਣ ਸਿੰਘ ਮੈਨੇਜਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਹਰਪਾਲ ਸਿੰਘ ਸਹਾਇਕ ਸੁਪਰਵਾਈਜ਼ਰ, ਜਸਬੀਰ ਸਿੰਘ, ਪਿਆਰਾ ਸਿੰਘ ਅਤੇ ਅਮਲਾ ਵਿਭਾਗ ਦੇ ਸਮੁੱਚੇ ਮੁਲਾਜ਼ਮ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media