Thursday, March 5, 2026

ਗਰਾਮ ਪੰਚਾਇਤ ਭਰਥਲਾ ਵੱਲੋਂ ਪਿੰਡ ਦੇ ਵਿਕਾਸ ਕਾਰਜ ਸ਼ੁਰੂ

PPN3107201510

ਸਮਰਾਲਾ, 31 ਜੁਲਾਈਂ (ਪ.ਪ) – ਨਜਦੀਕੀ ਪਿੰਡ ਭਰਥਲਾ ਵਿਖੇ ਗਰਾਮ ਪੰਚਾਇਤ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਪਿੰਡ ਦੇ ਵਿਕਾਸ ਲਈ ਅਨੇਕਾਂ ਕਾਰਜ ਕੀਤੇ ਹਨ, ਉਨ੍ਹਾਂ ਕਾਰਜਾ ਨੂੰ ਅੱਗ ਤੋਰਨ ਦੀ ਲੜੀ ਤਹਿਤ ਅੱਜ ਪਿੰਡ ਇੱਕ ਕਲੋਨੀ ਜੋ ਕਰੀਬ 15 ਸਾਲ ਪਹਿਲਾਂ ਬਣੀ ਸੀ, ਉਸ ਦੀ ਗਲੀਆਂ ਕੱਚੀਆਂ ਸਨ ਅਤੇ ਨਾ ਕੋਈ ਗੰਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਸੀ। ਉੱਥੋਂ ਦੇ ਨਿਵਾਸੀਆਂ ਦੀ ਚਿਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅੱਜ ਗਰਾਮ ਪੰਚਾਇਤ ਵੱਲੋਂ ਗਲੀ ਅਤੇ ਨਾਲੀ ਪੱਕੀ ਕਰਨ ਦੀ ਨੀਂਹ ਧਰੀ। ਇਸ ਸਬੰਧੀ ਸਰਪੰਚ ਜਗਤਾਰ ਸਿੰਘ ਅਤੇ ਮੈਂਬਰ ਪੰਚਾਇਤ ਅਰੁਣ ਕੁਮਾਰ ਵਿੱਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਮੌਜੂਦਾ ਸਰਕਾਰ ਵੱਲੋਂ ਕਦੇ ਕੋਈ ਯੋਗਦਾਨ ਨਹੀਂ ਪਾਇਆ ਗਿਆ। ਅੱਜ ਦੇ ਇਸ ਵਿਕਾਸ ਕਾਰਜ ਲਈ ਵੀ ਪੰਚਾਇਤ ਦੇ ਫੰਡ ਵਿੱਚੋਂ ਇਹ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਇਸ ਗਲੀ ਨੂੰ ਪੱਕੀ ਕਰਨ ਦੀ ਨੀਂਹ ਧਰਨ ਮੌਕੇ ਇਸ ਕਲੋਨੀ ਨਿਵਾਸੀਆਂ ਦੀ ਖੁਸ਼ੀ ਦੇਖਿਆਂ ਹੀ ਬਣਦੀ ਸੀ। ਇਹ ਗਲੀ ਪੱਕੀ ਬਣਨ ਨਾਲ ਉਹ ਨਰਕ ਭਰੀ ਜ਼ਿੰਦਗੀ ਵਿੱਚੋਂ ਨਿਕਲ ਕੇ ਇੱਕ ਸੁਖਦ ਜੀਵਨ ਬਸਰ ਕਰਨਗੇ। ਇਹ ਕਲੋਨੀ ਨਿਵਾਸੀ ਇਸ ਸਮੇਂ ਦੀ ਪੰਚਾਇਤ ਤੋਂ ਪਹਿਲਾਂ ਦੀਆਂ ਪੰਚਾਇਤਾਂ ਨੂੰ ਵੀ ਕਈ ਵਾਰ ਬੇਨਤੀ ਕਰ ਚੁੱਕੇ ਸਨ, ਪ੍ਰੰਤੂ ਉਨ੍ਹਾਂ ਦੀਆਂ ਆਸਾਂ ਨੂੰ ਕਦੇ ਬੂਰ ਨਹੀਂ ਪਿਆ, ਹਮੇਸ਼ਾਂ ਝੂਠੇ ਲਾਰੇ ਲਾ ਕੇ ਆਪਣਾ ਟਾਇਮ ਪਾਸ ਕਰਦੇ ਰਹੇੇ। ਉਨ੍ਹਾਂ ਆਪਣੀ ਪੰਚਾਇਤ ਸਬੰਧੀ ਦੱਸਦਿਆਂ ਕਿਹਾ ਕਿ ਸਾਡੀ ਪੰਚਾਇਤ ਹਮੇਸ਼ਾਂ ਪਿੰਡ ਦੀ ਬਿਹਤਰੀ ਲਈ ਕੰਮ ਕਰਦੀ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਪਿੰਡ ਦੇ ਵਿਕਾਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੀ ਰਹੇਗੀ। ਉਨ੍ਹਾਂ ਪਿੰਡ ਵਾਸੀਆਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।
ਅੱਜ ਗਲੀ ਦੀ ਨੀਂਹ ਧਰਨ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਜਗਤਾਰ ਸਿੰਘ, ਅਵਤਾਰ ਸਿੰਘ ਪੰਚ, ਸਤਨਾਮ ਸਿੰਘ ਪੰਚ, ਜਸਵਿੰਦਰ ਕੌਰ ਪੰਚ, ਗੁਰਜੀਤ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ, ਸੋਹਣ ਸਿੰਘ ਨੰਬਰਦਾਰ ਤੋਂ ਇਲਾਵਾ ਪਿੰਡ ਦੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ। ਇਸ ਮੌਕੇ ਪੰਚਾਇਤ ਵੱਲੋਂ ਕਲੋਨੀ ਨਿਵਾਸੀਆਂ ਨੂੰ ਲੱਡੂ ਵੀ ਵੰਡੇ ਗਏ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply