ਫਾਜ਼ਿਲਕਾ, 31 ਜੁਲਾਈ (ਵਿਨੀਤ ਅਰੋੜਾ) – ਪਿਛਲੇ ਕਾਫੀ ਸਮੇਂ ਤੋਂ ਨਿਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਸਮੂਹ ਠੇਕਾ ਕਰਮਚਾਰੀ ਵਲੋਂ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਤਕਰੇ ਸਬੰਧੀ 8 ਅਗਸਤ ਨੂੰ ਬਠਿੰਡਾ ਵਿਖੇ ਕੰਨਵੇਸ਼ਨ ਕੀਤੀ ਜਾ ਰਹੀ ਹੈ ਇਸ ਸਬੰਧੀ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਯੂਨੀਅਨ ਵਲੋਂ ਫਾਜਿਲਕਾ ਵਿਖੇ ਮੀਟਿੰਗ ਕੀਤੀ ਗਈ।ਇਸ ਸਬੰਧੀ ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ੍ਹਾ ਫਾਜਿਲਕਾ ਦੇ ਪ੍ਰਧਾਨ ਕ੍ਰਿਸ਼ਨ ਕੰਬੋਜ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਠੇਕੇ ਤੇ ਰੱਖੇ ਕਰਮਚਾਰੀਆ ਦੀ ਕੋਈ ਫਿਕਰ ਨਹੀ ਹੈ ਅਤੇ ਵੱਖ-ਵੱਖ ਵਿਭਾਗਾ ਵਿਚ ਕੰਮ ਕਰ ਰਹੇ ਕਰਮਚਾਰੀਆ ਨੂੰ ਲੰਬੇ ਸਮੇਂ ਤੋਂ ਮਿਲ ਰਹੇ ਲਾਰਿਆ ਵਿਚ ਵੀ ਹੁਣ ਚਾਨਣ ਦੀ ਕੋਈ ਕਿਰਨ ਨਹੀ ਨਜ਼ਰ ਆ ਰਹੀ ਹੈ।ਉਨ੍ਹਾਂ ਕਿਹਾ ਕਿ ਕਰਮਚਾਰੀ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਵਿਭਾਗ ਵਿਚ ਕੰਮ ਕਰ ਰਹੇ ਹਨ ਪ੍ਰੰਤੂ ਸੂਬੇ ਦੀ ਮੋਜੂਦਾ ਸਰਕਾਰ ਨੇ ਕਰਮਚਾਰੀਆ ਨੂੰ ਰੈਗੁਲਰ ਕਰਨ ਲਈ ਲਾਰਿਆ ਤੋਂ ਸਿਵਾਏ ਕੁੱਝ ਨਹੀ ਦਿੱਤਾ।ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਆਪ ਤਾਂ ਵਿਦੇਸ਼ਾ ਵਿਚ ਜਾ ਕੇ ਛੁੱਟੀਆ ਦਾ ਆਨੰਦ ਮਾਣ ਰਹੇ ਹਨ ਤੇ ਦੂਜੇ ਪਾਸੇ ਨਿਗੁਣੀਆ ਤਨਖਾਹ ਤੇ ਕੰਮ ਕਰ ਕਰਮਚਾਰੀਆ ਸੁੱਕਣੇ ਪਏ ਹਨ।ਉਨ੍ਹਾਂ ਕਿਹਾ ਕਿ ਅੱਛੇ ਦਿਨ ਦਾ ਨਾਅਰਾ ਲਾਉਣ ਵਾਲੀ ਸਰਕਾਰ ਦਾ ਅਸਲੀ ਚੇਹਰਾ ਜਨਤਾ ਦੇ ਸਾਮ੍ਹਣੇ ਆ ਚੁੱਕਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸੂਬੇ ਤੇ ਕੇਂਦਰ ਦੀ ਅਕਾਲੀ ਭਾਜਪਾ ਗਠਬੰਧਨ ਸਰਕਾਰ ਕਰਮਚਾਰੀਆ ਨੂੰ ਰੈਗੁਲਰ ਨਹੀ ਕਰ ਸਕਦੀ ਤਾਂ ਇਸ ਸਰਕਾਰ ਨੂੰ ਰਾਜ ਕਰਨ ਦਾ ਤੇ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀ ਹੈ।ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਪੰਜਾਬ ਵਿਚ ਵਿਕਾਸ ਦਾ ਨਾਅਰਾ ਲਗਾ ਰਹੇ ਦੂਜੇ ਪਾਸੇ ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆ ਦਾ ਆਰਥਿਕ ਸੋਸਣ ਕਰ ਰਹੀ ਹੈ ਯੂਨੀਅਨ ਆਗੂ ਵਲੋ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਗਈ ਕਿ ਜੇਕਰ ਸਰਕਾਰ ਨੇ ਕਰਮਚਾਰੀਆ ਦੀ ਜਾਇਜ ਮੰਗਾ ਨਾ ਮੰਨੀਆ ਤਾ ਆaੇਣ ਵਾਲੇ ਸਮੇ ਵਿਚ ਨਤੀਜੇ ਭੁਗਤਾਣੇ ਪੈਣਗੇ।
ਇਸ ਮੋਕੇ ਵਿਕਰਮ ਬਜਾਜ, ਰੂਪਮ ਕੋਹਲੀ, ਅਰੁਣ ਜੈਨ, ਸਚਿਨ ਨਾਗਪਾਲ, ਗੁਰਸੇਵਕ ਸਿੰਘ, ਮੋਨਿਕਾ ਵਰਮਾ, ਪਵਨ ਕੁਮਾਰ, ਗੁਰਦਿਤ ਸਿੰਘ, ਜਸਕਰਨ ਸਿੰਘ, ਰੀਪੂ ਝਾਂਬ, ਕਮਲੇਸ ਰਾਣੀ, ਰਜਿੰਦਰ ਕੁਮਾਰ, ਰਿਕੂਬਾਲਾ, ਸੋਨੀਆ, ਸੋਨਿਕਾ, ਸੁਰੇਸ ਕੁਮਾਰ, ਪੂਜਾ ਗਾਂਧੀ, ਨਿਸ਼ਾਨ ਸਿੰਘ, ਦੀਪਕ ਕੁਮਾਰ ਆਦਿ ਹਾਜ਼ਿਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media