Friday, March 6, 2026

ਵਿਦਿਆਰਥੀਆਂ ਨੂੰ ‘ਹੁਨਰ ਹੈ ਤਾਂ ਰੁਜ਼ਗਾਰ ਹੈ ” ਦੇ ਤਹਿਤ ਕੀਤਾ ਜਾ ਰਿਹਾ ਕਿੱਤਾਮੁਖੀ ਸਿੱਖਿਆ ਵੱਲ ਪ੍ਰੇਰਿਤ

ਫਾਜ਼ਿਲਕਾ, 31 ਜੁਲਾਈ (ਵਿਨੀਤ ਅਰੋੜਾ) – ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਤਹਿਤ ਜ਼ਿਲੇ ਦੇ ਸਰਕਾਰੀ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ੭ ਹਜ਼ਾਰ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿੱਖਿਆ ਵੱਲ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਡਾ. ਸੁਖਬੀਰ ਸਿੰਘ ਬੱਲ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਮੈਡਮ ਸ਼ਰੂਤੀ ਸ਼ੁਕਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲੇ ਦੇ 11 ਹਾਈ ਅਤੇ 17 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਇਹ ਪ੍ਰੋਗਰਾਮ ਚਲਾਇਆ ਗਿਆ।
ਡਾ. ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਰੀਅਰ ਗਾਈਡੈਂਸ ਅਤੇ ਵੱਖ ਵੱਖ ਕਿੱਤਿਆਂ ਪ੍ਰਤੀ ਜਾਣਕਾਰੀ ਦੇਣ ਲਈ ਸ. ਪੰਮੀ ਸਿੰਘ ਵੋਕੇਸ਼ਨਲ ਕਮ ਗਾਈਡੈਂਸ ਕੌਂਸਲਰ, ਸ. ਗੁਰਿੰਦਰਪਾਲ ਸਿੰਘ ਤਹਿਸੀਲ ਇੰਚਾਰਜ ਫਾਜ਼ਿਲਕਾ, ਪਵਨ ਮਨਚੰਦਾ ਇੰਚਾਰਜ ਜਲਾਲਾਬਾਦ, ਰਾਜਨ ਗਰੋਵਰ ਇੰਚਾਰਜ ਅਬੋਹਰ ਆਦਿ ਦੀ ਸਮੁੱਚੀ ਟੀਮ ਨੇ ਜ਼ਿਲੇ ਦੇ ਸਕੂਲਾਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਕਿੱਤਾਮੁਖੀ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਕੈਂਪ ਲਾਏ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿਚ 28 ਸੀਨੀਅਰ ਅਤੇ ਹਾਈ ਸਕੂਲਾਂ ਦੇ 7000 ਵਿਦਿਆਰਥੀਆਂ ਨੂੰ ਉਨਾਂ ਦੀ ਰੁਚੀ ਮੁਤਾਬਿਕ ਅਗਲੀ ਪੜਾਈ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਕਿਹਾ ਕਿ ਮੁੱਖ ਤੌਰ ਤੇ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕਿੱਤਾ ਮੁਖੀ ਕੋਰਸਾਂ ਲਈ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਟ੍ਰੇਨਿੰਗ ਕੇਂਦਰਾਂ ਅਤੇ ਮੈਰੀਟੋਰੀਅਸ ਸਕੂਲਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਟੀਮ ਵੱਲੋਂ  ਸਿੱਖਿਆ ਮੰਤਰੀ ਪੰਜਾਬ ਸ. ਦਲਜੀਤ ਸਿੰਘ ਚੀਮਾ ਵੱਲੋਂ ‘ ਹੁਨਰ ਹੈ ਤਾਂ ਰੁਜ਼ਗਾਰ ਹੈ” ਦਾ ਦਿੱਤੇ ਗਏ ਨਾਅਰੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜਿਸ ਵਿਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਦੇ ਹਾਣੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਕੋਈ ਵੀ ਹੱਥ ਰੁਜ਼ਗਰ ਤੋਂ ਖਾਲੀ ਨਾ ਰਹੇ।
ਡਾ. ਬੱਲ ਨੇ ਦੱਸਿਆ ਕਿ ਇਸ ਇਸ ਤਰਾਂ ਦੇ ਕੈਂਪ ਵਿਦਿਆਰਥੀਆਂ ਵਿਚ ਜਗਿਆਸ਼ਾ ਪੈਦਾ ਕਰਦੇ ਹਨ ਜਿਸ ਨਾਲ ਵਿਦਿਆਰਥੀ ਇਕ ਦੂਜੇ ਦੇ ਪਿੱਛੇ ਲੱਗਣ ਵਾਲੀ ਬਿਰਤੀ ਤੋਂ ਦੂਰ ਹੁੰਦਾ ਹੈ। ਜਿਸ ਨਾਲ ਵਿਦਿਆਰਥੀਆਂ ਵਿਚ ਆਪਣਾ ਕੈਰੀਅਰ ਬਣਾਉਣ ਲਈ ਜੋਸ ਵੱਧਦਾ ਹੈ ਅਤੇ ਉਹ ਬੁਲੰਦੀਆਂ ਵੱਲ ਵੱਧ ਸਕਣ। ਉਨਾਂ ਕਿਹਾ ਕਿ ਇਸ ਤਰਾਂ ਦੇ ਕੈਂਪ ਲਾਉਣ ਨਾਲ ਵਿਦਿਆਰਥੀਆਂ ਵਿਚ ਆਉਣ ਵਾਲੇ ਸਮੇਂ ਵਿਚ ਚੰਗੀ ਰੁਚੀ ਪੈਦਾ ਹੋਵੇਗੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply