ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸ’ਗੂ) – ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚ’ਢਾ ਅਤੇ ਉਹਨਾਂ ਦੇ ਭਰਾ ਸ: ਨਰਿੰਦਰ ਸਿੰਘ ਚ’ਢਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਭੈਣ ਬੀਬੀ ਪ੍ਰਿਤਪਾਲ ਕੌਰ, ਸੁਪਤਨੀ ਅਮਰਜੀਤ ਸਿੰਘ ਨਿਵਾਸੀ ਸਹਿਜ ਇਨਕਲੇਵ, ਕਸ਼ਮੀਰ ਐਵਿਨਿਊ ਦਾ ਸਵੇਰੇ ਦੇਹਾਂਤ ਹੋ ਗਿਆ।ਉਹਨਾਂ ਦਾ ਅੰਤਿਮ ਸੰਸਕਾਰ 2 ਅਗਸਤ ਦਿਨ ਐਤਵਾਰ ਸਵੇਰੇ 11.00 ਵਜੇ ਗੁਰੂਦਵਾਰਾ ਸ਼ਹੀਦਾਂ ਸਾਹਿਬ ਨਜਦੀਕ ਸ਼ਮਸ਼ਾਨ ਘਾਟ ਵਿਖੇ ਹੋਵੇਗਾ।ਇਸ ਦੁੱਖ ਦੀ ਘੜੀ ਵਿਚ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ, ਵਧੀਕ ਆਨਰੇਰੀ ਸਕੱਤਰਾਂ ਅਤੇ ਸਮੂਹ ਮੈਂਬਰ ਸਾਹਿਬਾਨ ਵਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media