Tuesday, April 28, 2026

ਡੀ.ਏ.ਵੀ. ਪਬਲਿਕ ਸਕੂਲ ਵਿੱਚ ਲੋਕਮਾਨਿਆ ਬਾਲ ਗੰਗਾਧਰ ਤਿਲਕ ਜੀ ਨੂੰ ਸ਼ਰਧਾਂਜਲੀ ਭੇਂਟ

PPN0108201507

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਲੋਕਮਾਨਿਆ ਬਾਲ ਗੰਗਾਧਰ ਤਿਲਕ ਜੀ ਦੇ ਅੱਜ ਬਲਿਦਾਨ ਦਿਵਸ ਦੇ ਮੌਕੇ ਉਤੇ ਸ਼ਰਧਾਂਜਲੀ ਭੇਂਟ ਕੀਤੀ ਗਈ । ਉਹ ਆਧੁਨਿਕ ਭਾਰਤ ਦੇ ਮੁੱਖ ਨਿਰਮਾਤਾ ਅਤੇ ਂਸਵਰਾਜਂ ਦੇ ਉਘੇ ਸਮਰਥੱਕ ਸਨ।ਉਨ੍ਹਾਂ ਨੂੰ ਭਾਰਤੀ ਅੰਦੋਲਨ ਦਾ ਪਿਤਾ ਮੰਨਿਆ ਜਾਂਦਾ ਹੈ।ਉਹ ਇੱਕ ਬਹੁਪੱਖੀ ਵਿਅਕਤੀਤਵ ਵਾਲੇ ਮਹਾਨ ਵਿਦਵਾਨ, ਸਮਾਜ ਸੁਧਾਰਕ ਅਤੇ ਗਤੀਸ਼ੀਲ ਪੱਤਰਕਾਰ ਸਨ।ਉਨ੍ਹਾਂ ਦੇ ਅਖ਼ਬਾਰ ਂਕੇਸਰੀਂ ਜਿਸ ਦੀ ਸਥਾਪਨਾ 1881 ਵਿੱਚ ਹੋਈ ਸੀ, ਨੇ ਭਾਰਤੀਆਂ ਵਿੱਚ ਦੇਸ਼ਸ਼ਭਗਤੀ ਦੀ ਭਾਵਨਾ ਜਾਗਰਤ ਕਰਨ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਈ।ਕਦਰਾਂ ਕੀਮਤਾਂ ਅਤੇ ਭਾਵਨਾਵਾਂ ਜਾਗਰਤ ਕਰਨ ਵਿੱਚ ਇਹ ਅਖ਼ਬਾਰ ਅੱਜ ਵੀ ਮਹਤੱਵਪੂਰਨ ਹਿੱਸਾ ਪਾ ਰਿਹਾ ਹੈ ।ਉਨ੍ਹਾਂ ਦਾ ਨਾਅਰਾ ਂਸਵਰਾਜ ਸਾਡਾ ਜਨਮਸਿੱਧ ਅਧਿਕਾਰ ਹੈਂ ਅਤੇ ਲੱਖਾਂ ਭਾਰਤੀਆਂ ਨੂੰ ਆਜ਼ਾਦੀ ਦੀ ਲੜਾਈ ਲਈ ਪ੍ਰੇਰਿਆ । ਉਨ੍ਹਾਂ ਦਾ ਭਾਰਤੀ ਸੰਸਕ੍ਰਿਤੀ ਵਿੱਚ ਦ੍ਰਿੜ੍ਹ ਵਿਸ਼ਵਾਸ ਸੀ।ਇਕ ਮਹਾਨ ਸੰਸਕ੍ਰਿਤ ਵਿਦਵਾਨ ਜਿੰਨ੍ਹਾਂ ਨੂੰ, ਆਧੁਨਿਕ ਭਾਰਤ ਦੀ ਸਥਾਪਨਾ ਦੇ ਅਮੁੱਲ ਯੋਗਦਾਨ ਲਈ ਮਹਾਤਮਾ ਗਾਂਧੀ ਦੇ ਸਮਾਨ ਸਮਝਿਆ ਜਾਂਦਾ ਹੈ ।

ਵਿਦਿਆਰਥੀਆਂ ਨੇ ਇਕ ਖ਼ਾਸ ਸਵੇਰ ਦੀ ਸਭਾ ਤੇ ਉਨ੍ਹਾਂ ਦੇ ਬਾਰੇ ਦੱਸਿਆ ਅਤੇ ਦੇਸ਼ਸ਼ਭਗਤੀ ਅਤੇ ਪ੍ਰੇਰਨਾਦਾਇਕ ਗੀਤ ਗਾਏ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਦੇ ਭਵਿੱਖ ਨੂੰ ਸਵਾਰਨ ਵਿੱਚ ਅਮੁੱਲ ਯੋਗਦਾਨ ਲਈ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਂਆਧੁਨਿਕ ਭਾਰਤ ਦੇ ਨਿਰਮਾਤਾ ਦਾ ਖ਼ਿਤਾਬ ਦਿੱਤਾ ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਰਾਜ ਅਤੇ ਉਨ੍ਹਾਂ ਦੇ ਰਾਜਨੈਤਿਕ ਅਤੇ ਸਮਾਜਿਕ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰਤ ਕੀਤਾ ।ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਆਪਣੀ ਆਜ਼ਾਦੀ ਨੂੰ ਕਾਇਮ ਰੱਖਦੇ ਹੋਏ ਇਹੋ ਜਿਹੇ ਦੇਸ਼ਸ਼ਭਗਤਾਂ ਨੂੰ ਜ਼ਰੂਰ ਯਾਦ ਕਰਾਂਗੇ ।

ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਿਦੇਸ਼ੀ ਸਰਕਾਰ ਨਾਲ ਰਾਜਨੈਤਿਕ ਲੜਾਈ ਕਰਨ ਦੇ ਨਾਲ ਉਹ ਚੰਗੀ ਸਿੱਖਿਆ ਪ੍ਰਦਾਨ ਕਰਨ ਦੀ ਵਕਾਲਤ ਕਰਦੇ ਸਨ।ਭਾਰਤ ਦੇ ਕਈ ਸੌ ਸਕੂਲ ਉਨ੍ਹਾਂ ਦੀ ਦੂਰਦਰਸ਼ਿਤਾ ਦਾ ਨਤੀਜਾ ਹਨ।ਉਨ੍ਹਾਂ ਦੀ ਪ੍ਰੇਰਨਾਦਾਇਕ ਜ਼ਿੰਦਗੀ ਸਾਨੂੰ ਸਹੀ ਰਸਤੇ ਉਤੇ ਚਲੱਣ ਲਈ ਉਤਸਾਹਿਤ ਕਰਦੀ ਹੈ ਅਤੇ ਲੱਖਾਂ ਲੋਕਾਂ ਦੇ ਦਿਲਾਂ ਦੇ ਉਤੇ ਹਮੇਸ਼ਾਂ ਰਹਿਣਗੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply