
ਜੰਡਿਆਲਾ ਗੁਰੂ, 1 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਮ੍ਰਿਤਕ ਤ੍ਰੀਭਵਨ ਜੈਨ ਜੋ ਕਿ ਪੱਤਰਕਾਰ ਪ੍ਰਦੀਪ ਜੈਨ ਦੇ ਪਿਤਾ ਸਨ, ਦੀਆ ਅੱਜ ਜੈਨ ਧਰਮ ਅਨੁਸਾਰ ਅੰਤਿਮ ਰਸਮਾ ਅਤੇ ਸ਼ਰਧਾਂਜਲੀ ਸਮਾਗਮ ਐਸ. ਏ. ਜੈਨ ਸਕੂਲ ਵਿਖੇ ਕੀਤਾ ਗਿਆ।ਇਸ ਮੋਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਮ੍ਰਿਤਕ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋਏ ਸਨ।ਜਿਨਾਂ ਵਿੱਚ ਅਮਰੀਕ ਸਿੰਘ ਬਿੱਟਾ ਕੋਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਬਾਦਲ, ਰਵਿੰਦਰਪਾਲ ਕੁੱਕੂ, ਰਾਜ ਕੁਮਾਰ ਮਲਹੋਤਰਾ ਦੋਵੇ ਸਾਬਕਾ ਪ੍ਰਧਾਨ, ਗੁਲਸ਼ਨ ਜੈਨ ਕਾਊ ਸ਼ਾਹ, ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ, ਸ੍ਰੀ ਕਾਂਤੀ ਲਾਲ ਜੈਨ, ਡਾ: ਰਾਜਕੁਮਾਰ ਜੈਨ, ਅਮਰੀਕ ਸਿੰਘ ਮਲਹੋਤਰਾ, ਰਣਧੀਰ ਸਿੰਘ ਕੋਂਸਲਰ, ਗੁਲਸ਼ਨ ਜੈਨ ਮਨਿਆਰੀ ਵਾਲੇ, ਰਾਜਿੰਦਰ ਜੈਨ ਰਾਣਾ, ਪ੍ਰਤਾਪ ਸਿੰਘ ਮਲਹੋਤਰਾ, ਗੁਲਸ਼ਨ ਜੈਨ ਬਰਤਨਾਂ ਵਾਲੇ, ਰਾਜੇਸ਼ ਕੁਮਾਰ ਅਤੇ ਪੱਤਰਕਾਰ ਭਾਈਚਾਰੇ ਵਿਚ ਜਸਪਾਲ ਸ਼ਰਮਾ, ਦਿਨੇਸ਼ ਬਜਾਜ, ਵਰਿੰਦਰ ਸਿੰਘ ਮਲਹੋਤਰਾ ਰਣਜੀਤ ਜੋਸਨ, ਭੁਪਿੰਦਰ ਸਿੰਘ ਸਿੱਧੂ, ਗੋਪਾਲ ਸਿੰਘ, ਹਰੀਸ਼ ਕੱਕੜ, ਗੁਲਸ਼ਨ ਵਿਨਾਇਕ, ਦਿਆਲ ਚੰਦ, ਨਰਿੰਦਰ ਸੂਰੀ, ਵਰੁਣ ਸੋਨੀ, ਕੁਲਜੀਤ ਸਿੰਘ, ਸੁਖਚੈਨ ਸਿੰਘ, ਮੁਨੀਸ਼ ਕੁਮਾਰ, ਰਾਮਸ਼ਰਨਜੀਤ ਸਿੰਘ, ਅਨੀਲ ਕੁਮਾਰ ਆਦਿ ਪਹੁੰਚੇ ਹੋਏ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media