Tuesday, September 15, 2026

ਰਾਮਗੜ੍ਹੀਆ ਸਕੂਲ ਦੇੇ ਗੁਰਦਵਾਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜਾਇਆ ਗਿਆ

PPN0208201511

ਅੰਮ੍ਰਿਤਸਰ 31 ਜੁਲਾਈ (ਸੁਖਬੀਰ ਸਿੰਘ਼਼)-  ਸਥਾਨਕ ਰਾਮਗੜੀਆ ਸਕੂਲ ਦੇ ਖੂੱਲੇ ਵੇਹੜੇ ਵਿੱਚ ਮੋਜੂਦ ਇਕ ਹਾਲ ਕਮਰੇ ਵਿਚ ਜੁਗੋ ਜੁਗ ਅਟੱਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਜਿਥੇ ਹਰ ਮਹੀਨੇ ਸਕੂਲ ਦੇ ਵਿਦਿਆਰਥੀ ਅਤੇ ਸਕੂਲ ਦਾ ਸਾਰਾ ਸਟਾਫ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹਨ ਤੇ ਸਕੂਲ ਦੀ ਚੜਦੀ ਕਲਾ ਲਈ ਵੀ ਅਰਦਾਸ ਕਰਦੇ ਹਨ।ਸਕੂਲ ਦੇ ਕੰਪਲੈਕਸ ਵਿਚ ਮੋਜੂਦ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਸੇਵਾ ਬੜੀ ਸ਼ਰਧਾ ਭਾਵਨਾਂ ਨਾਲ ਨਿਭਾਈ ਗਈ ਅਤੇ ਸਕੂਲ ਇੰਚਾਰਜ ਜਸਵਿੰਦਰ ਸਿੰਘ ਵਲੋਂ ਨਿਸ਼ਾਨ ਸਾਹਿਬ ਦਾ ਚੋਲਾ ਚੜਵ੍ਹਾਇਆ ਗਿਆ।ਉਪਰੰਤ ਸਭ ਨੇ ਮਿਲ ਕਰਕੇ ਅਰਦਾਸ ਕੀਤੀ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਾਈ ਗਈ।ਇਸ ਮੋਕੇ ਸਟਾਫ ਮੇਂਬਰ ਕਵਲਜੀਤ ਸਿੰਘ, ਮੈਡਮ ਮਨਦੀਪ ਕੋਰ, ਅਵੀਨਾਸ਼ ਕੋਰ, ਸਿਮਰਤ ਪਾਲ ਕੋਰ ਸਮੇਤ ਸਕੂਲ ਦੇ ਵਿਦਿਆਰਥੀ ਅਤੇ ਸੁਖਦੇਵ ਸਿੰਘ ਭੂਈ ਮੋਜੂਦ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply