Tuesday, September 15, 2026

ਕੇਂਦਰ ਤੇ ਪ੍ਰਦੇਸ਼ ਸਰਕਾਰਾਂ ਇਕ-ਦੋ ਨਹੀਂ ਬਲਕਿ ਸਾਰੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ-ਰਿੰਟੂ

PPN0208201510

ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ) – ਦੇਸ਼ ਦੀ ਯੁਵਾ ਸ਼ਕਤੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇੇ ਦੇਸ਼ ਦੇ ਲਈ ਓਲੰਪਿਕਸ, ਕਾਮਨ ਵੈਲਥ, ਏਸ਼ੀਅਨ ਗੇਮਸ ਅਤੇ ਹੋਰ ਕੰਪੀਟਿਸ਼ਨਾਂ ਵਿੱਚ ਗੋਲਡ, ਸਿਲਵਰ ਅਤੇ ਬ੍ਰੋਂਜ ਮੈਡਲ ਲੈ ਕੇ ਆਉਣੇ ਚਾਹੀਦੇ ਹਨ। ਇਸ ਦੇ ਲਈ ਕੇਂਦਰ ਅਤੇ ਪ੍ਰਦੇਸ਼ ਸਰਕਾਰਾਂ ਨੂੰ ਸਿਰਫ ਇਕ-ਦੋ ਖੇਡਾਂ ਨੂੰ ਹੀ ਨਹੀਂ ਬਲਕਿ ਸਾਰੀਆਂ ਖੇਡਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਨਾਲ ਨਾ ਕੇਵਲ ਦੇਸ਼ ਦਾ ਨਾਂਅ ਰੋਸ਼ਨ ਹੋਵੇਗਾ ਬਲਕਿ ਵਿਸ਼ਵ ਪੱਧਰ ਤੇ ਭਾਰਤ ਦੀ ਪਹਿਚਾਣ ਬਣੇਗੀ। ਇਹ ਗੱਲ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਅਜ ਸਥਾਨਕ ਸਰਕਾਰੀ ਕੰਨਿਆ ਸੀ.ਸੈ. ਸਕੂਲ ਵਿੱਚ ਹੋਈ ਥਾਈਬਾਕਸਿੰਗ ਏਸ਼ੀਆ ਟਾਈਟਲ ਚੈਂਪਿਅਨਸ਼ਿਪ ਦੇ ਦੌਰਾਨ ਸੈਂਕੜਿਆਂ ਦੀ ਸੰਖਿਆ ਵਿੱਚ ਮੌਜੂਦ ਖਿਡਾਰੀਆ ਨੂੰ ਕਿਹੇ।ਉਨਾਂ ਬਤੌਰ ਮੁੱਖ ਮਹਿਮਾਨ ਪਹੁੰਚੇ ਕਰਮਜੀਤ ਸਿੰਘ ਰਿੰਟੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਐਮ.ਪੀ ਫੰਡ ‘ਚੋਂ 1 ਲੱਖ ਰੁਪਏ ਆਯੋਜਕ ਸੰਸਥਾ ਨੂੰ ਦੇਣ ਦੀ ਘੋਸ਼ਣਾ ਕੀਤੀ। ਇਸ ਦੌਰਾਨ ਸ਼ਿਵ ਸੇਨਾ ਮਹਾਰਾਸ਼ਟਰ ਦੇ ਵਿਧਾਇਕ ਗੌਤਮ ਚਾਬੂਸਤਰ ਵਿਸ਼ੇਸ਼ ਰੂਪ ਵਿੱਚ ਹਾਜਰ ਸਨ। ਵਿਜੇਤਾ ਕੁਲਦੀਪ ਕੁਮਾਰ ਏਸ਼ੀਅਨ ਚੈਂਪਿਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਿਹਾ ਹੈ।ਆਯੋਜਕ ਅਭਿਲਾਛ ਕੁਮਾਰ, ਗਗਨਦੀਪ ਸਿੰਘ, ਪਰਵਿੰਦਰ ਕੁਮਾਰ, ਅਨੁਪਮ ਕੁਮਾਰ ਨੇ ਮੁੱਖ ਮਹਿਮਾਨ ਕਰਮਜੀਤ ਸਿੰਘ ਰਿੰਟੂ ਨੂੰ ਮੋਮੈਂਟੋਂ ਦੇਕੇ ਸਨਮਾਨਿਤ ਕੀਤਾ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply