Monday, September 14, 2026

ਰਵਿੰਦਰਪਾਲ ਕੁੱਕੂ ਨੂੰ ਸਦਮਾ – ਛੋਟੇ ਭਰਾ ਅਸ਼ੋਕ ਕੁਮਾਰ ‘ਗੋਗੀ’ ਦਾ ਦਿਹਾਂਤ

PPN0308201508
ਜੰਡਿਆਲਾ ਗੁਰੂ, 3 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਾਬਕਾ ਪ੍ਰਧਾਨ ਨਗਰ ਕੋਂਸਲ ਪ੍ਰਧਾਨ ਸ਼੍ਰੀ ਰਵਿੰਦਰਪਾਲ ਕੁੱਕੂ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਾ ਜਦ ਉਨਾਂ ਦੇ ਛੋਟੇ ਭਰਾ ਸ਼੍ਰੀ ਅਸ਼ੋਕ ਕੁਮਾਰ ‘ਗੋਗੀ’ ਦੀ ਅੱਜ ਸਵੇਰੇ ਦਿਹਾਂਤ ਹੋ ਗਿਆ। ਮ੍ਰਿਤਕ ਨਗਰ ਕੋਂਸਲ ਜੰਡਿਆਲਾ ਗੁਰੂੁ ਦੇ ਮੋਜੂਦਾ ਮੀਤ ਪ੍ਰਧਾਨ ਸੰਨੀ ਸ਼ਰਮਾ ਦੇ ਚਾਚਾ ਸਨ। ਦੱਸਿਆ ਗਿਆ ਕਿ ਮ੍ਰਿਤਕ ਗੋਗੀ ਦੀ ਤਬੀਅਤ ਕੁੱਝ ਸਮੇਂ ਤੋਂ ਠੀਕ ਨਹੀਂ ਸੀ।ਉਨਾਂ ਦਾ ਸ਼ਾਮ 5-00 ਵਜੇ ਗਊਸ਼ਾਲਾ ਰੋਡ ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਵਿਦੇਸ਼ ਤੋਂ ਆ ਕੇ ਪਿਤਾ ਦੀ ਸੇਵਾ ਕਰ ਰਹੇ ਮ੍ਰਿਤਕ ਦੇ ਬੇਟੇ ਨੇ ਉਹਨਾਂ ਨੂੰ ਅਗਨ ਭੇਟ ਕੀਤਾ।
ਇਸ ਮੋਕੇ ਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਪਾਰਟੀਆਂ ਤੋਂ ਇਲਾਵਾ ਸਮੁੱਚਾ ਜੰਡਿਆਲਾ ਸ਼ਹਿਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮ੍ਰਿਤਕ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ। ਇਥੇ ਇਹ ਦੱਸਣਯੋਗ ਹੈ ਕਿ ਇਕ ਸਾਲ ਵਿੱਚ ਰੰਿਦਰਪਾਲ ਕੁੱਕੂ ਨੂੰ ਇਹ ਦੂਸਰਾ ਗਹਿਰਾ ਸਦਮਾ ਹੈ ਇਸਤੋਂ ਪਹਿਲਾ ਉਹਨਾਂ ਦੇ ਦਿੱਲੀ ਰਹਿਂਦੇ ਭਰਾ ਦਾ ਦਿਹਾਂਤ ਹਇਆ ਸੀ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਕੈਬਿਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ, ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ, ਐਸ.ਜੀ.ਪੀ.ਸੀ. ਮੈਬਰ ਬਿਕਰਮਜੀਤ ਸਿੰਘ ਕੋਟਲੀ, ਰਾਜੀਵ ਕੁਮਾਰ ਮਾਣਾ, ਅਮਨ ਢੋਟ, ਦੀਪ ਸਿੰਘ ਮਲਹੋਤਰਾ, ਪ੍ਰਭਜੋਤ ਸਿੰਘ, ਸੁਨੀਲ ਪਾਸੀ, ਪ੍ਰਿੰਸ ਪਾਸੀ, ਚੇਅਰਮੈਨ ਗੁਰਦਿਆਲ ਸਿੰਘ ਬੰਡਾਲਾ, ਡਾ: ਹਰਜਿੰਦਰ ਸਿੰਘ, ਰਾਜ ਕੁਮਾਰ ਮਲਹੋਤਰਾ, ਜਸਪਾਲ ਸਿੰਘ ਬੱਬੂ ਕੋਂਸਲਰ, ਮਨਜੀਤ ਸਿੰਘ ਗਰੋਵਰ, ਗੋਪਾਲ ਸਿੰਘ, ਰਣਧੀਰ ਸਿੰਘ ਮਲਹੋਤਰਾ ਕੋਸ਼ਲਰ, ਇੰਦਰ ਸਿੰਘ ਮਲਹੋਤਰਾ, ਗੁਰਦੇਵ ਸਿੰਘ, ਸੁਰਜੀਤ ਸਿੰਘ ਕੰਗ, ਸੁਰਿੰਦਰ ਸਿੰਘ ਰੰਧਾਵਾ, ਮਨਰਾਜ ਸਿੰਘ ਜੋਸਨ, ਜਤਿੰਦਰ ਸਿੰਘ ਨਾਟੀ, ਭੂਪਿੰਦਰ ਸਿੰਘ ਸਿੱਧੂ, ਸਰਬਜੀਤ ਸਿੰਘ ਡਿੰਪੀ, ਸੁਖਵਿੰਦਰ ਸਿੰਘ ਪੀਏ , ਅਵਤਾਰ ਸਿੰਘ ਤਾਰੀ, ਚਰਨਜੀਤ ਸਿੰਘ ਟੀਟੋ ਕੋਂਸਲਰ, ਡੀ.ਐਸ.ਪੀ. ਭਗਵੰਤ ਸਿੰਘ ਗਿੱਲ, ਐਸ ਐਚ ਉ ਦਵਿੰਦਰ ਸਿੰਘ ਬਾਜਵਾ, ਚੌਂਕੀ ਇਂਚਾਰਜ ਹਰਜੀਤ ਸਿੰਘ, ਆਸੂ ਵਿਨਾਇਕ, ਅਮਰਜੀਤ ਸਿੰਘ ਅਤੇ ਸਮੁੱਚਾ ਪੱਤਰਕਾਰ ਭਾਈਚਾਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਿਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply