
ਹਰਸ਼ਾ ਛੀਨਾ, 3 ਅਗਸਤ (ਪ.ਪ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਵਿਖੇ ਸਕੂਲ ਮੁਖੀ ਸ਼੍ਰੀਮਤੀ ਰੇਖਾ ਮਹਾਜਨ ਦੀ ਅਗਵਾਈ ਵਿਚ ਸਾਉਣ ਦੇ ਮਹੀਨੇ ਸਬੰਧੀ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਵਿਦਿਆਰਥਣਾਂ ਅਤੇ ਅਧਿਆਪਕਾਂ ਵਲੋਂ ਲੋਕ ਗੀਤ ਗਾਏ ਅਤੇ ਬੋਲੀਆਂ ਪਾਈਆਂ ਗਈਆਂ।ਸਕੂਲ ਮੁਖੀ ਮਹਾਜਨ ਨੇ ਕਿਹਾ ਅਜਿਹੇ ਤਿਉਹਾਰਾਂ ਨੂੰ ਮਨਾਉਣ ਨਾਲ ਜਿਥੇ ਵਿਦਿਆਰਥੀ ਆਪਣੇ ਸੱਭਿਆਚਾਰ ਤੋਂ ਜਾਣੂੰ ਹੁੰਦੇ ਹਨ, ਉਥੇ ਅਜਿਹੇ ਤਿਉਹਾਰ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜੀ ਨੂੰ ਵਿਰਸੇ ਨਾਲ ਜੋੜਣ ‘ਚ ਸਹਾਈ ਹੁੰਦੇ ਹਨ।ਸਕੁਲ਼ ਦਅਿਾਂ ਵਿਦਿਆਰਥਣਾਂ ਨੇ ਪੂਰੇ ਚਾਵਾਂ ਅਤੇ ਖੁਸ਼ੀ ਨਾਲ ਅਧਿਆਪਕਾਂ ਨਾਲ ਨੱਚਦੇ ਹੋਏ ਸਾਉਣ ਮਹੀਨੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਇਸ ਮੌਕੇ ਸਕੂਲ ਦੇ ਅਧਿਆਪਕਾਂ ਵਿਚ ਰਣਜੀਤ ਕੌਖਰ, ਪਰਵੀਨ ਕੁਮਾਰੀ, ਅਰਚਨਾ ਬੋਸ, ਨਵਰੀਤ ਕੌਰ, ਨਵਜੋਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਪੁਨੀਤ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਯਾਦਵਿੰਦਰ ਕੌਰ ਆਦਿ ਨੇ ਖੂਬ ਰੋਣਕਾਂ ਲਾਈਆਂ।
Punjab Post Daily Online Newspaper & Print Media