ਪਠਾਨਕੋਟ, 3 ਅਗਸਤ (ਪ.ਪ) – ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਨੇ ਚਾਹਵਾਨ ਵਿਅਕਤੀਆਂ ਕੋਲੋ ਪੈਰਾ ਲੀਗਲ ਵਲੰਟੀਅਰਸ ਵਾਸਤੇ ਅਰਜੀਆਂ ਮੰਗੀਆਂ ਹਨ। ਇਹ ਜਾਣਕਾਰੀ ਸ੍ਰੀ ਅਸੀਸ ਅਬਰੋਲ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਨੇ ਦੇਂਦਿਆ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੀ ਅਰਜੀ ਇਕ ਪਾਸਪੋਰਟ ਫੋਟੋ ਸਮੇਤ ਜਿਲਾ ਕਾਨੂੰਨੀ ਸੇਵਾ ਅਥਾਰਟੀ ਪਠਾਨਕੋਟ ਦੇ ਦਫਤਰ ਜਿਲ੍ਹਾ ਕੋਰਟ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ 10 ਅਗਸਤ 2015 ਤੋ ਪਹਿਲਾ ਦੇ ਸਕਦੇ ਹਨ।ਉਹਨਾ ਦੱਸਿਆ ਕਿ ਪੈਰਾ ਲੀਗਲ ਵਲੰਟੀਅਰਸ ਦੇ ਲਈ ਘੱਟੋ ਘੱਟ ਵਿੱਦਿਅਕ ਯੋਗਤਾ ਮੈਟ੍ਰਿਕ ਪਾਸ ਹੋਣੀ ਚਾਹੀਦਾ ਹੈ ਅਤੇ ਪੈਰਾ ਲੀਗ ਵਲੰਟੀਅਰਸ ਨੂੰ ਪੈਰਾ ਲੀਗਲ ਸਰਵਿਸ ਅਥਾਰਟੀ ਦੁਆਰਾ ਦਿੱਤੇ ਗਏ ਕੰਮ ਅਤੇ ਨਿਯਮਾਂ ਅਨੁਸਾਰ ਭੱਤਾ ਦਿੱਤਾ ਜਾਵੇਗਾ ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media