ਪਠਾਨਕੋਟ, 3 ਅਗਸਤ (ਪ.ਪ) – ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਵਿੱਚ ਪਿੰਡ ਲਮੀਣੀ, ਸਿਉਂਟੀ, ਮਨਵਾਲ ਅਤੇ ਮਾਮੂਨ ਵਿਖੇ ਦੋ ਅਮੂਨੀਸਨ ਸਬ ਡੀਪੂ ਦੇ ਆਲੇ-ਦੁਆਲੇ 1000 ਗਜ ਦੇ ਘੇਰੇ ਅੰਦਰ ਫਸਲਾਂ ਦੀ ਰਹਿੰਦ-ਖੂਹਦ ਨੂੰ ਸਾੜਨ, ਪਟਾਕੇ ਚਲਾਉਣ ਅਤੇ ਕਿਸੇ ਕਿਸਮ ਦੀ ਉਸਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਸਬ ਡਿਵੀਜ਼ਨ ਪਠਾਨਕੋਟ ਵਿੱਚ ਅਮੂਨੀਸਨ ਕੋਏ ਅਰਡੀਨੈਸ ਟਰਾਂਸਿਟ ਗਰੁੱਪ ਦੇ ਆਲੇ ਦੁਆਲੇ 50 ਮੀਟਰ ਦੇ ਘੇਰੇ ਵਿੱਚ ਫਸਲਾਂ ਦੀ ਰਹਿੰਦ-ਖੂਹਦ ਨੂੰ ਸਾੜਨ, ਪਟਾਕੇ ਚਲਾਉਣ ਅਤੇ ਕਿਸੇ ਕਿਸਮ ਦੀ ਉਸਾਰੀ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਏਅਰ ਫੋਰਸ ਸਟੇਸ਼ਨ ਮਾਮੂਨ ਕੈਂਟ ਦੇ ਬਾਹਰੀ ਹੱਦ ਦੇ 100 ਮੀਟਰ ਘੇਰੇ ਅੰਦਰ ਕਿਸੇ ਕਿਸਮ ਦੀ ਇਮਾਰਤ ਜਾਂ ਉਸਾਰੀ ਦੇ ਨਿਰਮਾਣ, ਜਮੀਨ ਉੱਪਰ ਕਿਸੇ ਕਿਸਮ ਦੇ ਪੌਦੇ ਲਗਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਵਿੱਚ ਸੰਯੁਕਤ ਫੌਜ ਦੇ ਹਵਾਈ ਸੁਕੈਡਰਨ ਬੈਸ ਮਾਮੂਨ ਛਾਉਣੀ ਦੇ ਆਲੇ-ਦੁਆਲੇ 1000 ਗਜ ਦੇ ਘੇਰੇ ਅੰਦਰ ਫਸਲਾਂ ਦੀ ਰਹਿੰਦ-ਖੂਹਦ ਨੂੰ ਸਾੜਨ, ਪਟਾਕੇ ਚਲਾਉਣ ਅਤੇ ਕਿਸੇ ਕਿਸਮ ਦੀ ਉਸਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਲਾਗੂ ਹੋ ਕੇ 31 ਅਕਤੂਬਰ, 2015 ਤੱਕ ਲਾਗੂ ਰਹਿਣਗੇ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media