ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਸੰਬੰਧੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ.ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ‘ਪੋਟਰੇਟ ਮੇਕਿੰਗ’ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਚੀਫ ਖਾਲਸਾ ਦੀਵਾਨ ਅਧੀਨ ਚਲ ਰਹੇ 14 ਵਿਦਿਅਕ ਅਦਾਰਿਆਂ ਨੇ ਹਿੱਸਾ ਲਿਆ, ਵੱਖਵੱਖ ਵਿਦਿਅਕ ਅਦਾਰਿਆਂ ਤੋਨ ਆਏ ਪ੍ਰਤੀਯੋਗੀਆਂ ਨੇ ਸੁੰਦਰ ਢੰਮ ਨਾਲ ਪੋਟਰੇਟ ਬਣਾ ਕੇ ਆਪਣੀ ਸਫਲ ਕਲਾ ਦੀ ਪੇਸ਼ਕਾਰੀ ਕੀਤੀ।ਉਨ੍ਹਾਂ ਦੀ ਸੁੰਦਰ ਚਿੱਤਰਕਾਰੀ ਨੇ ਇਕ ਅਮਿੱਟ ਛਾਪ ਛੱਡੀ।ਇਸ ਮੌਕੇ ਤੇ ਜੱਜ ਦੀ ਭੂਮਿਕਾ ਗਵਰਨਿੰਗ ਕੋਸਲ ਆਰਟ ਗੈਲਰੀ ਦੇ ਸ਼੍ਰ. ਨਰਿੰਦਰ ਸਿੰਘ ਜੀ ਨੇ ਨਿਭਾਈ ।ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀ ਮਤੀ ਦਪਿੰਦਰ ਕੌਰ ਜੀ ਨੇ ਸ਼੍ਰ. ਨਰਿੰਦਰ ਸਿੰਘ ਜੀ ਨੂੰ ਧੰਨਵਾਦ ਕੀਤਾ। ਇਸ ਮੋਕੇ ਤੇ ਸਕੂਲ ਦੇ ਮੈਬਰ ਇੰਚਾਰਜ ਸ਼੍ਰ. ਰਾਜਮੋਹਿੰਦਰ ਸਿੰਘ ਜੀ ਮਜੀਠਾ, ਇੰਜੀ. ਜੱਸਪਾਲ ਸਿੰਘ ਜੀ, ਇੰਜੀ. ਨਵਦੀਪ ਸਿੰਘ ਜੀ ਵੀ ਮੋਜੂਦ ਸਨ ।ਇੰਜੀ. ਜੱਸਪਾਲ ਸਿੰਘ ਜੀ ਨੇ ਵਿਦਿਆਰਥੀਆਂ ਦੀ ਕਲਾਕਾਰੀ ਦੀ ਪ੍ਰਸ਼ੰਸਾ ਕੀਤੀ ਤੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦੇ ਲਈ ਪ੍ਰਿੰਸੀਪਲ ਮੈਡਮ ਸ੍ਰੀ ਮਤੀ ਦਪਿੰਦਰ ਕੌਰ ਜੀ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾ ਦੇ ਮੁਕਾਬਲੇ ਕਰਵਾਉਣ ਲਈ ਉਤਸ਼ਾਹਿਤ ਕੀਤਾ ਸ੍ਰੀ ਮਤੀ ਦਪਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਕਿਹਾ ਕੇ ਮੁਕਾਬਲੇ ਵਿੱਚ ਹਿੱਸਾ ਲੈਣ ਨਾਲ ਹੀ ਪ੍ਰਤੀਬਾ ਨਿੱਖਰਦੀ ਹੈ।ਇਸ ਮੁਕਾਬਲੇ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ.ਸਕੈ. ਪਬਲਿਕ ਸਕੂਲ ਜੀ.ਟੀ ਰੋਡ ਅਤੇ ਮਜੀਠਾ ਰੋਡ ਬਾਈਪਾਸ, ਅੰਮ੍ਰਿਤਸਰ ਪਹਿਲੇ ਸਥਾਨ ਤੇ ਰਹੇ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਉ ਦੂਸਰੇ ਅਤੇ ਚੰਡੀਗੜ ਬ੍ਰਾਚ ਤੀਸਰੇ ਸਥਾਨ ਤੇ ਰਹੀ, ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media