Tuesday, September 29, 2026

ਗਰੀਬੀ ਦੇ ਮਾਰੇ ਪਰਿਵਾਰ ਦੇ ਮੁੱਖੀ ਦੇ ਇਲਾਜ ਲਈ ਸਹਾਇਤਾ ਦੀ ਅਪੀਲ

ਘਰ ਦੇ ਮੁਖੀ ਦੀ ਬਲਾਕ ਹੋਈ ਪੇਸ਼ਾਬ ਵਾਲੀ ਨਾਲੀ ਦੇ ਇਲਾਜ ਤੋਂ ਵਾਂਝਾ ਹੈ ਪਰਿਵਾਰ

PPN0408201514
ਛੇਹਰਟਾ, 4 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਆਰਥਿਕ ਮੰਦਹਾਲੀ ਦੇ ਸ਼ਿਕਾਰ ਇਕ ਪਰਿਵਾਰ ਦੇ ਮੁੱਖੀ ਰਣਜੀਤ ਸਿੰਘ ਪੁੱਤਰ ਦੇਸਾ ਸਿੰਘ ਨਿਵਾਸੀ ਅਜਾਦ ਰੋਡ ਗਲੀ ਨੰਬਰ 4 ਕੱਚੇ ਪੱਕੇ ਕੁਆਟਰ ਛੇਹਰਟਾ ਜਿਸ ਦੀ ਕੁੱਝ ਦਿਨ ਪਹਿਲਾਂ ਪੇਸ਼ਾਬ ਵਾਲੀ ਨਾਲੀ ਬਲਾਕ ਹੋ ਗਈ ਸੀ, ਪਰ ਹੁਣ ਪੀੜਤ ਦਾ ਇਲਾਜ ਕਰਵਾਉਣ ਲਈ ਪਰਿਵਾਰ ਕੋਲ ਪੈਸੇ ਨਾ ਹੋਣ ਕਾਰਨ ਉਹ ਬੀਤੇ ਕੁੱਝ ਦਿਨਾਂ ਤੋਂ ਬਿਸਤਰੇ ਤੇ ਦਿਨ ਕੱਟੀ ਕਰ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੀ ਪਤਨੀ ਸੀਮਾ ਨੇ ਦੱਸਿਆਂ ਕਿ ਉਹ ਪਹਿਲਾਂ ਹੀ ਗਰੀਬੀ ਤੇ ਗੁਰਬੱਤ ਕਾਰਨ ਬੜੀ ਮੁਸ਼ਕਿਲ ਨਾਲ ਆਪਣੇ ਘਰ ਦਾ ਗੁਜਾਰਾ ਕਰ ਰਹੇ ਸਨ ਤੇ ਕੁੱਝ ਦਿਨ ਪਹਿਲਾਂ ਉਸ ਦੇ ਪਤੀ ਰਣਜੀਤ ਸਿੰਘ ਦੀ ਪੇਸ਼ਾਬ ਵਾਲੀ ਨਾਲੀ ਬੰਦ ਹੋ ਗਈ, ਉਨਾਂ ਉਸ ਦਾ ਬਹੁਤ ਸਾਰਾ ਇਲਾਜ ਕਰਵਾਇਆ, ਪਰ ਮਾਹਿਰ ਡਾਕਟਰਾਂ ਅਨੁਸਾਰ ਉਸ ਦੀ ਪੇਸ਼ਾਬ ਵਾਲੀ ਨਾਲੀ ਬਦਲੇ ਜਾਣ ਤੇ ਹੀ ਉਹ ਚੱਲ ਫਿਰ ਸਕੇਗਾ, ਪਰ ਉਸ ਦੇ ਇਲਾਜ ਲਈ ਡਾਕਟਰਾਂ ਨੇ ਦੋ ਲੱਖ 40 ਹਜਾਰ ਰੁਪਏ ਦੇ ਕਰੀਬ ਖਰਚ ਦੱਸਿਆ ਹੈ, ਜੋ ਕਿ ਉਨਾਂ ਦੇ ਵਿੱਤੋਂ ਬਾਹਰ ਹੈ। ਉਸ ਨੇ ਅੱਖਾਂ ਨਮ ਕਰਦਿਆਂ ਦੁੱਖੀ ਮਨ ਨਾਲ ਕਿਹਾ ਕਿ ਇਕ ਤਾਂ ਉਨਾਂ ਦੀ ਪਹਿਲਾਂ ਹੀ ਪਹਾੜ ਜਿੱਡੀ ਜਿੰਦਗੀ ਤੇ ਉਪਰੋਂ ਦੋ ਬੱਚਿਆਂ ਦੇ ਪੜਾਉਣ ਲਿਖਾਉਣ ਤੇ ਵਿਆਹੁਣ ਦਾ ਫਿਕਰ ਖਾ ਰਿਹਾ ਹੈ, ਉੱਧਰ ਉਸ ਦੇ ਪਤੀ ਦੀ ਇਹ ਹਾਲਤ ਹੋ ਗਈ ਅਤੇ ਬੀਤੇ ਕਈ ਦਿਨਾਂ ਤੋਂ ਰਣਜੀਤ ਸਿੰਘ ਦੀ ਦਵਾਈ ਤੇ ਇਲਾਜ ਬਹੁਤ ਮੁਸ਼ਕਿਲ ਨਾਲ ਚੱਲ ਰਿਹਾਾ ਹੈ ਤੇ ਘਰ ਦਾ ਗੁਜਾਰਾ ਵੀ ਰੱਬ ਦੇ ਆਸਰੇ ਚੱਲ ਰਿਹਾ ਹੈ। ਉਨਾਂ ਦੱਸਿਆਂ ਕਿ ਮਾਨ ਇੰਟਰਪਰਾਈਜ ਨਰਾਇਣਗੜ ਨੇ ਉਨਾਂ ਦੀ 25 ਹਜਾਰ ਦੀ ਨਗਦ ਰਾਸ਼ੀ ਦੇ ਕੇ ਮਦਦ ਕੀਤੀ ਹੈ। ਸੀਮਾ ਨੇ ਸਮਾਜ ਸੇਵੀ ਸੰਗਠਨਾਂ ਤੇ ਗਰੀਬ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਸ ਦੇ ਪਤੀ ਦਾ ਇਲਾਜ ਕਰਵਾਉਣ ਲਈ ਉਨਾਂ ਦੇ ਪਰਿਵਾਰ ਦੀ ਬਾਂਹ ਫੜੀ ਜਾਵੇ ਤੇ ਦਾਨੀ 82840-05719 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply