ਕਤਲ ਕਾਂਡ ਦੇ ਕੁੱਲ 11 ਦੋਸ਼ੀ ਕਾਬੂ ਅਤੇ ਇਕ ਭਗੋੜਾ
ਸੰਦੌੜ, 5 ਅਗਸਤ (ਹਰਮਿੰਦਰ ਭੱਟ) – ਸ. ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸੰਗਰੂਰ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਤਨਵੀਰ ਕਤਲ ਕਾਂਡ ਮਲੇਰਕੋਟਲਾ ਗੈਂਗ ਦੇ ਮੁੱਖੀ ਮੁਹੰਮਦ ਰਿਵਜਾਨ ਸਮੇਤ 5 ਦੋਸੀ 3 ਮੋਟਰਸਇਕਲਾਂ, ਪਿਸਤੌਲ 32 ਬੋਰ ਸਮੇਤ 10 ਕਾਰਤੂਸ, ਇੱਕ ਖੋਲ ਕਾਰਤੂਸ, ਇੱਕ ਰਿਵਾਲਵਰ 32 ਬੋਰ ਸਮੇਤ 10 ਕਾਰਤੂਸ, 2 ਪਿਸਤੌਲ 315 ਬੋਰ ਸਮੇਤ 2 ਕਾਰਤੂਸ ਬਰਾਮਦ ਕਰਕੇ ਕਾਬੂ ਕੀਤਾ। ਸz. ਸਿੱਧੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 19-07-15 ਨੂੰ ਦੋਸੀਆਂਨ ਮੁਹੰਮਦ ਰਿਜਵਾਨ ਉਰਫ ਛਭਗ਼ ਗੈਂਗ ਨੇ ਜਮਾਲਪੁਰਾ ਮਲੇਰਕੋਟਲਾ ਵਿਖੇ ਮੁਹੰਮਦ ਤਨਵੀਰ ਦਾ ਕਤਲ ਕਰ ਦਿੱਤਾ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 67 ਮਿਤੀ 20-07-15 ਅ.ਧ 302,148,149,212,216 ਹਿੰ:ਡੰ: ਥਾਣਾ ਸਿਟੀ-1 ਮਲੇਰਕੋਟਲਾ ਦਰਜ ਰਜਿਸਟਰ ਹੋਇਆ ਸੀ। ਕਤਲ ਕਰਨ ਤੋਂ ਬਾਅਦ ਦੋਸੀ ਭਗੌੜੇ ਸਨ। ਸ. ਸਿੱਧੂ ਨੇ ਅੱਗੇ ਦੱਸਿਆ ਕਿ ਮਿਤੀ 04-08-15 ਨੂੰ ਥਾਣੇਦਾਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਨੇ ਦੋਸੀਆਨ 1.ਮਹੰਮਦ ਰਿਜਵਾਨ ਉਰਫ ਛਭਗ਼, 2. ਜਵੈਦ ਖਾਨ ਉਰਫ ਸਮਿੰਤ, 3. ਮਹੰਮਦ ਸੁਲਤਾਨ ਉਰਫ ਬੱਗੀ, 4. ਮਹੰਮਦ ਸਹਿਬਾਜ ਉਰਫ ਮੋਟਾ, 5.ਅਬੁਦਲ ਗੁਫਾਰ ਉਰਫ ਮੰਤਰੀ ਮਲੇਰਕੋਟਲਾ ਨੂੰ ਡਰੇਨ ਪਟੜੀ ਨਾਭਾ ਰੋੜ ਮਲੇਰਕੋਟਲਾ ਤੋ ਕਰੀਬ ਅੱਧਾ ਕਿਲੋਮੀਟਰ ਨਾਮਧਾਰੀ ਸਮਾਰਕ ਨੂੰ ਜਾਦੇ ਕੱਚੇ ਰਸਤੇ ਤੋ ਵੱਖ ਵੱਖ ਵਹੀਕਲਾ ਤੇ ਆਉਦਿਆ ਨੂੰ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਦੋਸੀ ਮੁਹੰਮਦ ਰਿਜਵਾਨ ਉਰਫ ਛਭਗ਼ ਪਾਸੋ ਇੱਕ ਪਿਸਤੋਲ ਦੇਸੀ 315 ਬੋਰ ਸਮੇਤ ਇੱਕ ਰੋਦ ਜਿੰਦਾ 315 ਬੋਰ ਅਤੇ ਮੋਟਰਸਾਇਕਲ ਸਪਲੈਡਰ ਨੰਬਰ ਪੀ ਬੀ 19 ਕੇ 7586, ਦੋਸੀ ਜਵੈਦ ਖਾਨ ਉਰਫ ਸਮਿੰਤ ਪਾਸੋ ਰਿਵਾਲਵਰ 32 ਬੋਰ ਸਮੇਤ 10 ਰੋਦ ਜਿੰਦਾ 32 ਬੋਰ, ਇੱਕ ਖੌਲ 32 ਬੋਰ ਅਤੇ ਮੋਟਰਸਇਕਲ ਪਲਸਰ ਨੰਬਰ ਪੀ ਬੀ 13 ਅਅ 3187, ਦੋਸੀ ਮਹੰਮਦ ਸੁਲਤਾਨ ਉਰਫ ਬੱਗੀ ਪਾਸੋ ਇੱਕ ਪਿਸਤੋਲ 32 ਬੋਰ ਸਮੇਤ 10 ਰੋਦ ਜਿੰਦਾ 32 ਬੋਰ, ਮੁਹੰਮਦ ਸਹਿਬਾਜ ਉਰਫ ਮੋਟਾ ਪਾਸੋ ਇੱਕ ਪਿਸਤੋਲ ਦੇਸੀ 315 ਬੋਰ ਸਮੇਤ ਇੱਕ ਰੋਦ ਜਿੰਦਾ 315 ਬੋਰ, ਅਤੇ ਐਕਟਿਵਾ ਸਕੂਟਰੀ ਨੰਬਰ ਪੀ ਬੀ- 13ਅੰ- 2155 ਬਰਾਮਦ ਕੀਤੇ ਗਏ ਹਨ। ਸz. ਸਿੱਧੂ ਨੇ ਦੱਸਿਆ ਕਿ ਇਸ ਕਤਲ ਕਾਂਡ ਵਿੱਚ ਪਹਿਲਾਂ 6 ਦੋਸੀ ਮੁਹੰਮਦ ਸਾਜਿਦ ਉਰਫ ਬੱਬਲੂ, ਹਾਰੁਨ ਉਰਫ ਲੂੱਚੀ, ਮੁਹੰਮਦ ਅਜਮਲ ਉਰਫ ਐਕਟਰ, ਮੁਹੰਮਦ ਜਾਹਿਦ, ਮੁਹੰਮਦ ਅਸ਼ਰਫ ਉਰਫ ਸਿਉ, ਹਰੀਸ਼ ਕੁਮਾਰ ਉਰਫ ਗਾਂਧੀ ਅਤੇ ਹੁਣ ਤੱਕ ਮੁਹੰਮਦ ਰਿਜਵਾਨ ਉਰਫ ਛਭਗ਼ ਸਮੇਤ ਕੁੁੱਲ 11 ਦੋਸੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਸਿਰਫ ਇੱਕ ਦੋਸੀ ਬਿੰਦਾ ਮਾਜਰੀਵਾਲਾ ਗ੍ਰਿਫਤ ਤੋਂ ਬਾਹਰ ਹੈ। ਦੋਸ਼ੀਆਂ ਦੀ ਪੁੱਛ ਗਿੱਛ ਅਤੇ ਤਫਤੀਸ਼ ਦੋਰਾਨ ਇਹ ਸਾਹਮਣੇ ਆਇਆ ਹੈ ਕਿ ਕਤਲ ਕਰਨ ਤੋਂ ਪਹਿਲਾਂ ਇਹ ਵਿਅਕਤੀ ਮਲੇਰਕੋਟਲਾ ਵਿਖੇ ਇਕੱਠੇ ਹੋਏ ਅਤੇ ਫਾਇਰਿੰਗ ਦੌਰਾਨ ਤਨਵੀਰ ਦਾ ਕਤਲ ਕਰਨ ਤੋਂ ਬਾਅਦ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਚੰਡੀਗੜ ਵਿਖੇ ਹੋਟਲ ਸਿਟੀ ਇੰਨ (ਕੰਜਹੇੜੀ ਪਿੰਡ) ਵਿੱਚ 3 ਕਮਰੇ, 700/- ਰੁਪੈ ਪ੍ਰਤੀ ਕਮਰਾ ਕਿਰਾਏ ਪਰ ਲੈ ਕੇ ਠਹਿਰੇ ਸਨ। ਬਾਅਦ ਵਿੱਚ ਵੱਖ-2 ਗੁਰੱਪਾਂ ਵਿੱਚ ਦਿੱਲੀ, ਸਿਮਲਾ ਅਤੇ ਗੁਜਰਾਤ ਆਦਿ ਚਲੇ ਗਏ। ਸz. ਸਿੱਧੂ ਨੇ ਦੱਸਿਆ ਕਿ ਦੋਸੀ ਛ.ਭ.ਗ਼ ਉਰਫ ਸਾਰਪ ਸੂਟਰ ਉਰਫ ਮੁਹੰਮਦ ਰਿਵਜਾਨ ਮੁਕੱਦਮਾ ਨੰਬਰ 126 ਮਿਤੀ 29.12.2014 ਅ/ਧ 307,148,149ਆਈ ਪੀ ਸੀ 25,27/54/59 ਅਸਲਾ ਐਕਟ ਥਾਣਾ ਸਿਟੀ 1 ਮਲੇਰਕੋੋਟਲਾ ਵਿੱਚ ਭਗੌੜਾ ਸੀ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੋਸੀਆਂ ਪਾਸੋਂ ਉਕਤ ਕੇਸ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Punjab Post Daily Online Newspaper & Print Media
