Saturday, April 25, 2026

ਪਾਸਪੋਰਟ ਵੈਰੀਫਿਕੇਸ਼ਨ ਲਈ ਹੁਣ ਨਹੀਂ ਜਾਣਾ ਪਵੇਗਾ ਥਾਣੇ

PPN0508201509

ਸੰਦੌੜ, 5 ਅਗਸਤ (ਹਰਮਿੰਦਰ ਭੱਟ) -ਪਾਸਪੋਰਟ ਵੈਰੀਫਿਕੇਸ਼ਨ ਲਈ ਹੁਣ ਪਾਸਪੋਰਟ ਬਣਵਾਉਣ ਵਾਲਿਆ ਨੂੰ ਥਾਣੇ ਨਹੀਂ ਜਾਣਾ ਪਵੇਗਾ।ਪੰਜਾਬ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਪੁਲੀਸ ਸਾਂਝ ਕੇਂਦਰਾਂ ਦੇ ਮੁਲਾਜਮ ਪਾਸਪੋਰਟ ਬਣਵਾਉਣ ਵਾਲੇ ਦੇ ਘਰ ਜਾ ਕੇ ਵੈਰੀਫਿਕੇਸ਼ਨ ਕਰਨਗੇ ਵੈਰੀਫਿਕੇਸ਼ਨ ਕਰਨ ਵਾਲੇ ਮੁਲਾਜਮਾ ਨੂੰ ਪੰਜਾਬ ਸਰਕਾਰ ਵਲੋਂ ਮੋਟਰਸਾਇਕਲ ਮੁਹੱਈਆ ਕਰਵਾਏ ਗਏ ਹਨ।ਇਹ ਜਾਣਕਾਰੀ ਡੀ.ਐਸ.ਪੀ ਸ੍ਰੀ ਵਿਲੀਅਮ ਜੇਜੀ ਨੇ ਅੱਜ ਸਿਟੀ-1 ਸਿਟੀ-2 ਅਤੇ ਥਾਣਾ ਸੰਦੌੜ ਵਾਸਤੇ ਵੈਰੀਫਿਕੇਸ਼ਨ ਕਰਨ ਵਾਲੇ ਮੁਲਾਜਮਾ ਨੂੰ ਦਿੱਤੇ ਮੋਟਰਸਾਇਕਲਾਂ ਨੂੰ ਹਰੀ ਝੰਡੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਦੱਸਿਆ। ਸ੍ਰੀ ਜੇਜੀ ਨ ਕਿਹਾ ਕਿ ਹੁਣ ਪਾਸਪੋਰਟ ਬਣਵਾਉਣ ਵਾਲਿਆ ਨੂੰ ਥਾਣੇ ਆਉਣ ਦੀ ਜਰੂਰਤ ਨਹੀਂ ਜਦ ਵੀ ਕਿਸੇ ਵਿਅਕਤੀ ਦੇ ਪਾਸਪੋਰਟ ਦੀ ਇੰਨਕੁਆਰੀ ਆਵੇਗੀ ਤਾਂ ਸੁਵਿਧਾ ਕੇਂਦਰ ਦਾ ਮੁਲਾਜਮ ਸਬੰਧਤ ਵਿਅਕਤੀ ਨਾਲ ਫੋਨ ਤੇ ਸਪੰਰਕ ਕਰਕੇ ਉਸ ਤੋਂ ਸਮਾਂ ਮੰਗੇਗਾ। ਸਬੰਧਤ ਵਿਅਕਤੀ ਵਲੋਂ ਦਿੱਤੇ ਸਮੇਂ ਅਨੁਸਾਰ ਵੈਰੀਫਿਕੇਸ਼ਨ ਕਰਨ ਵਾਲਾ ਮੁਲਾਜਮ ਉਸਦੇ ਘਰ ਜਾ ਕੇ ਪਾਸਪੋਰਟ ਦੀ ਵੈਰੀਫਿਕੇਸ਼ਨ ਕਰੇਗਾ ਅਤੇ ਜੋ ਪਾਸਪੋਰਟ ਵੈਰੀਫਿਕੇਸਨ ਲਈ ਇੱਕ ਸੋ ਰੁਪਏ ਫੀਸ ਰੱਖੀ ਗਈ ਹੈ ਉਹ ਲੈ ਕੇ ਉਸਦੀ ਰਸੀਦ ਸਬੰਧਤ ਵਿਅਕਤੀ ਨੂੰ ਦੇਵੇਗਾ। ਇਸ ਮੌਕੇ ਸੁਵਿਧਾ ਕੇਂਦਰ ਦੇ ਇੰਚਾਰਜ ਜੋਗਿੰਦਰ ਸਿੰਘ, ਸ੍ਰੀ ਰਾਜੇਸ ਮੱਟੂ ਇੰਸਪੈਕਟਰ,ਰੀਡਰ ਸੁਖਵਿੰਦਰ ਸਿੰਘ ਰੰਚਨਾ, ਸਹਾਇਕ ਰੀਡਰ ਗੁਰਮੁੱਖ ਸਿੰਘ ਲੱਡੀ ਵੀ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply