
ਪੱਟੀ, 5 ਅਗਸਤ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਦੀਨਾ ਨਗਰ ਕਸਬੇ ਵਿੱਚ ਵਾਪਰੀ ਘਟਨਾ ਨੂੰ ਲੇ ਕੇ ਪੁਲਿਸ ਵਿਭਾਗ ਵੱਲੋਂ ਸਖ਼ਤੀ ਨਾਲ ਨਾਕਾਬੰਦੀ ਕੀਤੀ ਹੋਈ ਹੈ। ਪੱਟੀ ਸ਼ਹਿਰ ਵਿਖੇ ਰਾਜਵਿੰਦਰ ਕੌਰ ਬਾਜਵਾ ਨੇ ਬੀਤੀ ਦੇਰ ਰਾਤ ਤੱਕ ਪੱਟੀ ਥਾਣਿਆ ਅਧੀਨ ਆਉਦੇ ਨਾਕਿਆ ਤੇ ਚੈਕਿੰਗ ਕੀਤੀ। ਪੱਤਰਕਾਰ ਨਾਲ ਗੱਲਬਾਤ ਕਰਦਿਆ ਬਾਜਵਾ ਨੇ ਆਖਿਆ ਕਿ ਮਨਮੋਹਨ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਤਹਿਤ ਪੂਰੇ ਇਲਾਕੇ ਅਦਰ ਯੋਜਨਾਬੰਦ ਤਰੀਕੇ ਨਾਲ ਮੋਰਚੇ ਬਣਾ ਕੇ ਲੋਕਾ ਦੀ ਜਾਨਮਾਲ ਦੀ ਰਾਖੀ ਕਰਨ ਹਿੱਤ ਵੱਖ-ਵੱਖ ਕਰਮਚਾਰੀਆਂ ਦੀਆ ਡਿਊਟੀਆ ਲਗਾਈਆ ਗਈਆ ਹਨ ਅਤੇ ਇਹ ਮੋਰਚੇ ਲੋੜ ਪੈਣ ‘ਤੇ ਇਸਦੀ ਵਰਤੋ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਬਾਹਮਣੀ ਵਾਲਾ ਚੌਕ, ਵੇਰਕਾ ਡੇਅਰੀ, ਲਾਹੋਰ ਚੌਕ, ਖੇਮਕਰਨ ਚੁੰਗੀ, ਆਦਿ ਇਲਾਕਿਆ ਵਿੱਚ ਪੁਲਿਸ ਵੱਲੋਂ ਵਿਸ਼ੇਸ਼ ਨਾਕੇ ਲਗਾਏ ਗਏ ਹਨ ਅਤੇ ਰਾਤ ਸਮੇਂ ਪੀਸੀਆਰ ਮੁਲਾਜ਼ਮਾਂ ਵੱਲੋਂ ਗਸਤ ਕੀਤੀ ਜਾਵੇਗੀ।ਉਨਾਂ ਨੇ ਪੱਟੀ ਦੇ ਦੁਕਾਨਾਦਾਰਾਂ ਨੂੰ ਅਪੀਲ ਕੀਤੀ ਕਿ ਕੁੱਝ ਸ਼ਰਾਰਤੀ ਅਨਸਰ ਹਨੇਰੇੇ ਦਾ ਫਾਇਦਾ ਉਠਾਕੇ ਵਾਰਦਾਤਾਂ ਕਰਦੇ ਹਨ ਜਿਸ ਕਾਰਨ ਦੁਕਾਨਦਾਰਾਂ ਵੱਲੋਂ ਰੱਖੇ ਗਏ ਚੌਕੀਦਾਰ ਜਾਂ ਸਰਕਾਰੀ ਮੁਲਾਜ਼ਮਾ ਨੂੰ ਹਨੇਰੇੇ ਕਾਰਨ ਔਖ ਹੁੰਦੀ ਹੈ। ਉਨਾਂ ਕਿਹਾ ਕਿ ਦੁਕਾਨਦਾਰ ਰਾਤ ਨੂੰ ਦੁਕਾਨ ਬੰਦ ਕਰਦੇ ਸਮੇਂ ਬਾਹਰ ਲੱਗੇ ਬੱਲਬ ਜਰੂਰ ਜਗਾਉਣ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media