
ਅੰਮ੍ਰਿਤਸਰ, 6 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿਘ ਸਾਹਿਬ ਗਿਆਨੀ ਗੁਰਬਚਨ ਸਿਘ ਨੇ ਸੰਗਤਾਂ ਨੂੰ 1947 ਦੀ ਵੰਡ ਸਮੇਂ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ 14 ਅਗਸਤ ਨੂੰ ਅਰਦਾਸ ਕਰਨ ਲਈ ਕਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਦ 14 ਅਗਸਤ 1947 ਨੂੰ ਪਾਕਿਸਤਾਨ ਅਤੇ ਭਾਰਤ ਦੋ ਵੱਖਰੇ-ਵੱਖਰੇ ਮੁਲਕ ਬਣ ਜਾਣ ਨਾਲ ਸਿੱਖਾਂ ਦੇ ਪਾਵਨ ਗੁਰਧਾਮ ਇਤਿਹਾਸਕ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁ: ਸ੍ਰੀ ਪਜਾ ਸਾਹਿਬ, ਗੁ: ਸ੍ਰੀ ਡੇਹਰਾ ਸਾਹਿਬ ਲਾਹੌਰ, ਗੁ: ਸ੍ਰ੍ਰੀ ਕਰਤਾਰਪੁਰ ਸਾਹਿਬ ਅਤੇ ਗੁ: ਸੱਚਾ ਸੋਦਾ ਚੂਹੜਕਾਣਾ ਸਾਹਿਬ ਸਮੇਤ ਤਕਰੀਬਨ 173 ਗੁਰਦੁਆਰਾ ਸਾਹਿਬਾਨ ਪਾਕਿਸਤਾਨ ਵਿਚ ਰਹਿ ਗਏ ਸਨ। ਜਿਨ੍ਹਾਂ ਸਬਧੀ 25 ਜਨਵਰੀ 1952 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਅਨੁਸਾਰ ਪਥ ਤੋਂ ਵਿਛੜ ਗਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ ਅਰਦਾਸ ਵਿੱਚ ਬੇਨਤੀ ਕੀਤੀ ਜਾਂਦੀ ਹੈ।
ਡੇਰਾ ਬਾਬਾ ਨਾਨਕ ਨਾਲ ਲੱਗਦੀ ਸਰਹੱਦ ‘ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਡੇਢ ਦੋ ਕਿਲੋਮੀਟਰ ਦੇ ਲਾਂਘੇ ਬਾਰੇ ਪਿਛਲੇ ਲਮੇ ਸਮੇਂ ਤੋਂ ਸਿੱਖਾਂ ਵਲੋਂ ਕੀਤੀ ਜਾ ਰਹੀ ਅਰਦਾਸ ਬਾਰੇ ਸਿੰਘ ਸਾਹਿਬ ਨੇ ਕਿਹਾ ਕਿ ਦੋਨਾਂ ਮੁਲਕਾਂ ਦਅੀਾਂ ਸਰਕਾਰਾਂ ਵਲੋਂ ਇਹ ਰਸਤਾ ਸਗਤਾਂ ਦੇ ਦਰਸ਼ਨ ਦੀਦਾਰ ਕਰਨ ਲਈ ਖੋਲ ਦੇਣਾ ਚਾਹੀਦਾ ਹੈ।
ਸਿੰਘ ਸਾਹਿਬ ਨੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਜਥਿਆਂ ਵਿੱਚ ਗਿਣਤੀ ਵਧਾਉਣ ਅਤੇ ਵੀਜ਼ਾ ਸੈਂਟਰ ਅਮ੍ਰਿਤਸਰ ਵਿਚ ਖੋਲਣ ਬਾਰੇ ਵੀ ਕਿਹਾ।ਉਨਾਂ ਨੇ ਸਮੂਹ ਗੁਰਦੁਆਰਾ ਪ੍ਰਬਧਕ ਕਮੇਟੀਆਂ ਨੂਮ ਅਪੀਲ ਕੀਤੀ ਕਿ ਉਹ ਇਸ ਬਾਬਤ ਆਪਣੇ ਮਤੇ ਪਾ ਕੇ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਰਕਾਰ ਨੂੰ ਭੇਜਣ, ਜਿਸ ਦੀ ਇੱਕ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਭੇਜੀ ਜਾਵੇ।
Punjab Post Daily Online Newspaper & Print Media