Thursday, October 8, 2026

ਸਿਡਾਨਾ ਸੰਸਥਾ ਵਿਖੇ ਤੀਆਂ ਦੇ ਤਿਉਹਾਰ ਮੌਕੇ ਪੇਸ਼ ਕੀਤੀ ਪੰਜਾਬੀ ਵਿਰਸੇ ਦੀ ਅਭੁੱਲ ਝਲਕ

ਅੰਮਿਤਸਰ, 6 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਸਿਡਾਨਾ ਸੰਸਥਾ ਵਿਖੇ ਡਾਇਰੈਕਟਰ ਜੀਵਨ ਜੋਤੀ ਸਿਡਾਨਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ।ਕਾਲਜ ਦੀਆਂ ਵਿਦਿਆਰਥਣਾਂ ਵਲੋ ਪੇਸ਼ ਕੀਤੇ ਗਏ ਲੋਕ ਗੀਤਾਂ ਅਤੇ ਲੋਕ ਨਾਚ ਗਿੱਧੇ ਨੇ ਜਿਥੇ ਸਾਰਿਆਂ ਦਾ ਦਿਲ ਜਿੱਤਿਆ, ਉਥੇ ਪੰਜਾਬ ਦੇ ਲੋਕ ਪਹਿਰਾਵੇ ‘ਚ ਸੱਜੀਆਂ ਵਿਦਿਆਰਥਣਾ ਨੇ ਅਮੀਰ ਪੰਜਾਬੀ ਵਿਰਸੇ ਦੀ ਅਭੁੱਲ ਝਲਕ ਪੇਸ਼ ਕੀਤੀ ।ਇਸ ਸਮੇਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ ਨੇ ਦੱਸਿਆ ਕਿ ਸਿਡਾਨਾ ਸੰਸਥਾ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਉਲੀਕ ਕੇ ਅਪਣੇ ਵਿਦਿਆਰਥੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਨਾਂ ਨੇ ਸਮਾਜ ਨੂੰ ਭਰੂਣ ਹਤਿਆ ਵਿਰੁੱਧ ਲੜਣ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਧੀਆਂ ਭਾਰਤ ਦੇ ਸੁਨਿਹਰੀ ਭਵਿੱਖ ਦੀਆਂ ਨਿਰਮਾਤਾ ਹਨ।ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸਿਖਲਾਈ ਦਿੱਤੀ ਤੇ ਸਟੇਜ ਦੀ ਭੂਮਿਕਾ ਮੈਡਮ ਬਲਜੀਤ ਕੌਰ ਗਿੱਲ ਨੇ ਅਦਾ ਕੀਤੀ।ਇਸ ਮੋਕੇ ਤੇ ਮਨਦੀਪ ਸਿੰਘ ਗਿੱਲ, ਸ਼੍ਰੀਮਤੀ ਵਿਨੇ ਖੰਨਾ, ਸ਼੍ਰੀਮਤੀ ਗੁਰਵੀਨ ਸੰਧੂ, ਸ਼੍ਰੀਮਤੀ ਕਿਰਨ, ਬਲਜੀਤ ਕੋਰ, ਸਮਰਿਧੀ ਮਿੱਤਲ, ਜੈ ਕੋਰ, ਜੈਸਮੀਨ ਸੰਧੂ, ਨੀਿਤੂ ਕੱਕੜ, ਸੁਖਰਾਜ ਕੋਰ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply