
ਹਰਸ਼ਾ ਛੀਨਾ, 6 ਅਗਸਤ (ਪ.ਪ) – ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅੰਮ੍ਰਿਤਸਰ ਵਲੋਂ ਕਰਵਾਈਆਂ ਜਾਂ ਰਹੀਆਂ ਤਹਿਸੀਲ ਪੱਧਰੀ ਖੇਡਾਂ ਵਿੱਚ ਅੱਜ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਅਤੇ ਬਾਬਾ ਜਗਤ ਸਿੰਘ ਪਬਲਿਕ ਸਕੂਲ, ਹਰਸ਼ਾ ਛੀਨਾ ਵਿਚਕਾਰ ਅੰਡਰ -17 (ਕਬ’ਡੀ ਨੈਸ਼ਨਲ ਸਟਾਈਲ) ਦਾ ਫਾਈਨਲ ਮੁਕਾਬਲਾ ਖੇਡਿਆ ਗਿਆ ਜਿਸ ਵਿੱਚ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਦੀ ਟੀਮ 32-੫ ਦੇ ਵੱਡੇ ਫਰਕ ਨਾਲ ਜੇਤੂ ਰਹੀ, ਇਸੇ ਤਰਾਂ ਅੰਡਰੁ 14 ਵਰਗ ਦੇ ਮੁਕਾਬਲੇ ਵਿੱਚ ਸ: ਸੀ: ਸਕੰ: ਸਕੂਲ, ਹਰਸ਼ਾ ਛੀਨਾ ਨੇ ਸ: ਹ: ਸਕੂਲ ਕਾਮਲ ਪੁਰਾ ਦੀ ਟੀਮ ਨੂੰ ਫਾਈਨਲ ਮੁਕਾਬਲੇ ਵਿੱਚ ਹਰਾਇਆ।ਖੋ-ਖੋ ਦੇ ਫਾਈਨਲ ਮੁਕਾਬਲੇ ਵਿੱਚ ਸ: ਸੀ: ਸਕੰ: ਸਕੂਲ ਹਰਸ਼ਾ ਛੀਨਾ ਦੀ ਟੀਮ ਨੇ ਸ: ਸੀ: ਸਕੰ: ਸਕੂਲ ਚਵਿੰਡਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਕਬੱਡੀ ਸਰਕਲ ਅਤੇ ਵਾਲੀਵਾਲ ਦੇ ਮੁਕਾਬਲੇ ਅਜੇ ਚੱਲ ਰਹੇ ਹਨ।ਤਹਿਸੀਲ ਅਜਨਾਲਾ ਦੇ ਕਨਵੀਨਰ ਪ੍ਰਿ: ਇਕਬਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਹੋ ਰਹੀਆਂ ਇਹਨਾਂ ਖੇਡਾਂ ਵਿੱਚ ਸ: ਬਲਵਾਨ ਸਿੰਘ ਲੈਕ. ਓਠੀਆਂ, ਸ: ਬਲਬੀਰ ਸਿੰਘ, ਸ: ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਰਾਜਾ ਸਾਂਸੀ, ਸ: ਰਣਜੀਤ ਸਿੰਘ ਭਲਾ ਪਿੰਡ, ਹਰਜੀਤ ਸਿੰਘ ਆਦਿ ਅਧਿਆਪਕਾ ਨੇ ਸੁਚੱਜੇ ਪ੍ਰਬੰਧਾਂ ਦਾ ਪ੍ਰਦਰਸ਼ਨ ਕਰਦੇ ਹੋਏ ਟੂਰਨਾਮੈਂਟ ਨੂੰ ਨੇਪਰੇ ਚਾੜਿਆ। ਇਸ ਮੌਕੇ ਤੇ ਪ੍ਰਿੰ: ਗੁਰਬਾਜ਼ ਸਿੰਘ ਤੋਲਾ ਨੰਗਲ, ਡਾ: ਰਜਿੰਦਰ ਸਿੰਘ ਛੀਨਾ, ਸ: ਰਣਜੀਤ ਸਿੰਘ, ਕਬੱਡੀ ਕੋਚ ਬਿਕਰਮਜੀਤ ਸਿੰਘ ਕੰਦੋਵਾਲੀ , ਕੋਚ ਚਰਨਧੂੜ ਸਿੰਘ ਧੂੜਾ, ਸ: ਅਮਨਦੀਪ ਸਿੰਘ ਛੀਨਾ, ਚਰਨਪਾਲ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media