ਸੰਦੌੜ, 7 ਅਗਸਤ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸੰਥਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਲਵਾਣਾ ਦੀਆਂ ਵਿਦਿਆਰਥਣਾਂ ਦੀ ਫੁੱਟਬਾਲ ਦੀ ਕ੍ਰਮਵਾਰ 14 ਅਤੇ 17 ਸਾਲਾਂ ਵਰਗ ਦੀਆਂ ਟੀਮਾਂ ਨੇ ਜੋਨ ਪੱਧਰੀ ਮੁਕਾਬਲੇ ਵਿਚੋ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਪ੍ਰਿੰਸੀਪਲ ਹਰਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਾਲੇਰਕੋਟਲਾ ਵਿਖੇ ਹੋਈਆਂ ਸਕੂਲੀ ਖੇਡਾਂ ਵਿਚ ਸਕੂਲ ਦੀ ਫੁੱਟਬਾਲ ਦੀ 14 ਸਾਲਾਂ ਅਤੇ 17 ਸਾਲਾਂ ਲੜਕੀਆਂ ਦੀ ਟੀਮ ਨੇ ਪਹਿਲੇ ਸਥਾਨਾਂ ਤੇ ਕਬਜਾ ਕਰਕੇ ਜਿਲਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ।ਇਸ ਮੌਕੇ ਟੀਮਾਂ ਅਤੇ ਕੋਚ ਸਹਿਜਪਾਲ ਸਿੰਘ ਸੰਦੌੜ ਦਾ ਸਕੂਲ ਪਹੁਚਣ ਤੇ ਸਕੂਲ ਪ੍ਰਬੰਧਕਾਂ ਅਤੇ ਸਟਾਫ ਵੱਲੋਂ ਸਵਾਗਤ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media