Thursday, July 16, 2026

ਸਰਕਾਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਐਨ.ਸੀ.ਸੀ ਦਾ ਸੀਨੀਅਰ ਵਿੰਗ ਸ਼ੁਰੂ

ਦੇਸ਼ ਭਗਤੀ ਦੀ ਭਾਵਨਾ ਤੇ ਅਨੁਸਾਸ਼ਨ ਪੈਦਾ ਕਰਦੀ ਹੈ ਐਨ. ਸੀ. ਸੀ- ਪ੍ਰਿੰ: ਪਰਮਜੀਤ ਕੌਰ

PPN0708201510ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਸਕੂਲ ਵਿਦਿਆ ਵਿੱਚ ਐਨ ਸੀ ਸੀ ਦੀ ਬਹੁਤ ਮਹਾਨਤਾ ਹੈ ਇਕ ਚੰਗਾ ਤੇ ਸਿਖਿਸਅਤ ਵਿਦਿਆਰਥੀ ਦੇਸ ਭਗਤੀ ਦੀ ਭਾਵਂਨਾ ਹੋਰਾਂ ਨੂੰ ਦੱਸਦਾ ਹੋਇਆ ਅਨੂਸਾਸਨ ਵਿੱਚ ਰਹਿੰਦਾ ਹੈ। ਇਹਨਾ ਸਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਪਰਮਜੀਤ ਕੌਰ ਪ੍ਰਿੰਸੀਪਲ ਨੌਸਹਿਰਾ ਮੱਝਾ ਸਿੰਘ ਨੇ ਕੀਤਾ ਹੈ।ਉਹਨਾ ਹੋਰ ਦੱਸਿਆ ਕਿ ਵਿਦਿਆਰਥੀਆਂ ਨੂੰ ਸਕੂਲੀ ਵਿਦਿਆ ਗ੍ਰਹਿਣ ਕਰਵਾਉਣ ਦੇ ਨਾਲ-ਨਾਲ ਦੇਸ਼ ਪ੍ਰੇਮ ਤੇ ਅਨੁਸ਼ਾਸ਼ਨ ਦੇ ਪਾਬੰਦ ਹੋਣ ਪ੍ਰਤੀ ਸਿੱਖਿਅਤ ਕਰਨਾ ਅਜੋਕੇ ਸਮੇਂ ਦੀ ਲੋੜ ਹੈ ਤਾਂ ਜੋ ਅਨੁਸ਼ਾਸ਼ਤ ਸਮਾਜ ਦੀ ਸਿਰਜਣਾ ਕਰਨ ਦੇ ਨਾਲ-ਨਾਲ ਸਮਾਜ ਦੇ ਭਵਿੱਖ ਲਈ ਚੰਗੇ ਨਾਗਰਿਕ ਪੈਦਾ ਕੀਤੇ ਜਾਣ।ਇਹ ਪ੍ਰਗਟਾਵਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਐਨ.ਸੀ.ਸੀ ਦੇ ਸੀਨੀਅਰ ਵਿੰਗ ਦੀ ਸ਼ੁਰੂਆਤ ਕਰਨ ਮੌਕੇ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਕੌਰ ਨੇ ਕੀਤਾ।ਇਸ ਮੌਕੇ ਪੰਜਾਬ 22 ਬਟਾਲੀਅਨ ਐਨ.ਸੀ.ਸੀ ਦਫਤਰ ਬਟਾਲਾ ਤੋਂ ਪੁੱਜੇ ਸੀ.ਐਚ.ਐਮ ਸੂਬੇਦਾਰ ਜਗਦੇਵ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਐਨ.ਸੀ.ਸੀ ਦੀ ਟਰੇਨਿੰਗ ਦੌਰਾਨ ਅਨੁਸ਼ਾਸਨ, ਭਾਰਤੀ ਫੌਜ ‘ਚ ਭਰਤੀ ਹੋਣ ਲਈ ਸਿੱਖਿਅਤ ਕਰਨ ਦੇ ਨਾਲ-ਨਾਲ ਚੰਗੇ ਸ਼ਹਿਰੀਆਂ ਵਾਲੀ ਨੈਤਿਕ ਸਿੱਖਿਆ ਦਿੱਤੀ ਜਾਵੇਗੀ, ਇਸ ਮੌਕੇ ਅੱਜ ਪਹਿਲੇ ਦਿਨ ਸਿਵਲ ਵਰਦੀ ‘ਚ ਪਰੇਡ ਵੀ ਕਰਵਾਈ ਗਈ, ਐਨ.ਸੀ.ਸੀ. ਅਫਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਐਨ.ਸੀ.ਸੀ ਵਿਦਿਆਰਥੀਆਂ ਨੂੰ ਨਿਰਧਾਰਤ ਵਰਦੀ ਵੀ ਦਿੱਤੀ ਜਾਵੇਗੀ।ਇਸ ਮੌਕੇ ਅਧਿਆਪਕ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਪਾਲ, ਭੁਪਿੰਦਰ ਸਿੰਘ ਤੇ ਸੁੱਚਾ ਸਿੰਘ ਕਾਹਲੋਂ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਸਮੇਤ ਹੋਰ ਸਕੂਲ ਅਧਿਆਪਕ, ਵਿਦਿਆਰਥੀ, ਸੂਬੇਦਾਰ ਸਮੇਤ ਹੋਰ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply