Friday, March 13, 2026

ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ‘ਚ ਮਨਾਇਆ ਤੀਆਂ ਦਾ ਤਿਉਹਾਰ

PPN0908201502

ਸੰਦੌੜ, 9 ਅਗਸਤ (ਹਰਮਿੰਦਰ ਸਿੰਘ ਭੱਟ) – ਵਿਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਸੰਸ਼ਥਾ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਪੰਜਾਬੀ ਸਭਿਆਚਾਰ ਨੂੰ ਕਾਇਮ ਰੱਖਦੇ ਹੋਏ ਕੁੜੀਆਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਗਿੱਧੇ ੁਿਵੱਚ ਖੂਬ ਧਮਾਲ ਮਚਾਈ। ਇਸ ਵਿੱਚ ਦੂਜੀ ਤੋਂ ਦਸਵੀਂ ਤਕ ਦੀਆਂ ਕੁੜੀਆਂ ਨੇ ਹਿੱਸਾ ਲਿਆ।ਮਿਸ ਤੀਜ ਦਾ ਖਿਤਾਬ ਅਮਨਦੀਪ ਕੌਰ (ਦਸਵੀਂ) ਪੁੱਤਰੀ ਘੁਮੰਡ ਸਿੰਘ ਨੇ ਪ੍ਰਾਪਤ ਕੀਤਾ।ਸਿਮਰਨਜੀਤ ਕੌਰ (ਦਸਵੀਂ) ਅਤੇ ਸੰਦੀਪ ਕੌਰ (ਦਸਵੀਂ) ਨੇ ਬੋਲੀਆਂ ਵਿੱਚ ਪਹਿਲੀ ਪੁਜੀਸਨ, ਰੀਤਿਕਾ ਤੇ ਸ਼ਹਿਨਾਜ ਨੇ ਦੂਜੀ ਅਤੇ ਪ੍ਰਭਜੋਤ ਕੌਰ ਅਤੇ ਅਮਨਪ੍ਰੀਤ ਕੌਰ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਮਹਿੰਦੀ ਮੁਕਾਬਲੇ ਵਿੱਚ ਬਲਦੀਪ ਕੌਰ (ਦਸਵੀਂ) ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਸਮੇਂ ਪ੍ਰਿੰਸੀਪਲ ਮੈਡਮ ਊਸ਼ਾ ਰਾਣੀ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਦਾ ਅਮੀਰ ਵਿਰਸਾ ਅੱਜ ਪਦਾਰਥਵਾਦੀ ਯੁੱਗ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬਣਾਂ ਦੀ ਧਾਕ ਮੰਨੇ ਜਾਂਦੇ ਤੀਆਂ ਦੇ ਤਿਉਹਾਰ ਅਤੇ ਹੋਰ ਅਜਿਹੇ ਤਿਉਹਾਰ ਹਨ ਜਿਹੜੇ ਅੱਜ ਸੱਥਾਂ,ਬੋਹੜਾਂ ਦੇ ਹੇਠਾਂ ਲੱਗਦੀਆਂ ਤੀਆਂ ਦਾ ਅੱਜ ਰਿਵਾਜ ਨਹੀ ਰਿਹਾ ਇਸ ਲਈ ਸਕੂਲ਼, ਸੰਸ਼ਥਾਵਾਂ ਹੀ ਰਹਿ ਗਈਆਂ ਹਨ ਜਿੱਥੇ ਤੀਆਂ ਵਰਗੇ ਤਿਉਹਾਰਾਂ ਮਨਾ ਕੇ ਅਲੋਪ ਹੁੰਦੇ ਜਾ ਰਹੇ ਵਿਰਸਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਂਦਾ ਹੈ।ਇਸ ਸਮੇਂ ਮੈਡਮ ਮਨਪ੍ਰੀਤ ਕੌਰ ਝੁਨੇਰ, ਸਤਵੀਰ ਕੌਰ, ਮਨਜੀਤ ਕੌਰ, ਪਵਨਦੀਪ ਕੌਰ, ਮਨਪ੍ਰੀਤ ਕੌਰ ਦੁਲਮਾਂ, ਗੁਰਵਿੰਦਰ ਕੌਰ ਅਤੇ ਮੈਡਮ ਸੁਖਪਾਲ ਕੌਰ ਹਾਜ਼ਿਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply