
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਸਾਵਣ ਮਹੀਨੇ ਮਹਾਂਨਗਰ ਦੇ ਮੰਦਿਰਾਂ ਵਿਚ ਪੂਜਾ ਪਾਠ ਤੇ ਮਹਾਰਾਣੀ ਦੇ ਸਿੰਗਾਰ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੱਧ ਜਾਂਦੀ ਹੈ।ਇਸੇ ਤਰ੍ਹਾਂ ਧਰਮਸ਼ਾਲਾ ਮੰਦਿਰ ਸੰਤੋਸ਼ੀ ਮਾਤਾ ਅਤੇ ਸ਼ਨੀਧਾਮ ਮੰਦਿਰ ਸ਼ਰਮਾਂ ਕਲੌਨੀ ਵਿਖੇ ਪੰਡਿਤ ਸ਼ੰਕਰ ਦੱਤ ਜੋਤਸ਼ੀ ਦੀ ਅਗਵਾਈ ਹੇਠ ਸਾਵਣ ਦਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ, ਜਿਸ ਵਿਚ ਹਰ ਸਾਲ ਦੀ ਤਰ੍ਹਾਂ ਭੰਡਾਰਾ ਕੀਤਾ ਗਿਆ।ਪ੍ਰੋਗਰਾਮ ਵਿੱਚ ਉਚੇਚੇ ਤੋਰ ‘ਤੇ ਪੁੱਜੇ ਆਰਤੀ ਦੇਵਾ ਜੀ ਮਹਾਰਾਜ਼ ਕਰਤਾਰ ਨਗਰ ਛੇਹਾਰਟਾ ਵਾਲਿਆਂ ਨੇ ਆਪਣੇ ਪਰਵਚਣਾ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ।ਪੰਡਿਤ ਸੰਕਰ ਦੱਤ ਜੋਤਸ਼ੀ ਨੇ ਕਿਹਾ ਕਿ ਇਸ ਘੋਰ ਕਲਯੁੱਗ ਸਮੇਂ ਸਤਿਸੰਗ ਅਤੇ ਧਾਰਮਿਕ ਕੰਮ ਹੀ ਹਨ ਜੋ ਸਭ ਨੂੰ ਬੁਰੇ ਰਸਤਿਆਂ ਤੋਂ ਰੋਕਦੇ ਹਨ।ਪ੍ਰਸਿੱਧ ਭਜਨ ਗਾਇਕ ਰਜੇਸ਼ ਕੌਂਡਲ ਵਲੋਂ ਗਾਈਆਂ ਭੇਟਾਂ ‘ਤੇ ਭਗਤ ਜਨ ਝੂਮ ਉਠੇ ।ਇਸ ਮੌਕੇ ਸੰਜੀਵ ਪੁੰਜ, ਧਿਆਨ ਚੰਦ, ਸੁਨੀਲ ਗੁਪਤਾ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਬੀਰ ਰਾਮੂਵਾਲ, ਅਜੀਤ ਸਿੰਘ ਕੋਚਰ, ਸੁਨੀਲ ਗੁਪਤਾ ਰਘੂਨਾਥ ਮੰਦਿਰ ਚੌਂਕ ਫੁਆਰਾ, ਵਿਧੂ ਪੁਰੀ, ਡਾ. ਸੰਜੀਵ ਕੁਮਾਰ, ਬਲਦੇਵ ਰਾਜ ਮਹਾਜਨ, ਵਿਨੋਦ ਕੁਮਾਰ ਕੁੱਕਾ, ਨਰਿੰਦਰ ਅਰੌੜਾ, ਰਾਘਵ ਕੋਂਡਲ, ਰਵਿੰਦਰ ਕੋਂਡਲ, ਵਿਨੈ ਅਰੋੜਾ ਅਤੇ ਪ੍ਰਮੋਦ ਚਾਵਲਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਰਧਾਲੂ ਹਾਜਰ ਸਨ।ਸਾਰਾ ਦਿਨ ਖੀਰ ਪੂੜੇ ਅਤੇ ਹੋਰ ਲੰਗਰ ਵਰਤਦਾ ਰਿਹਾ।
Punjab Post Daily Online Newspaper & Print Media