Friday, October 9, 2026

ਬਾਪੂ ਸੂਰਤ ਸਿੰਘ ਖ਼ਾਲਸਾ ਜੀ ਨੂੰ ਮਿਲਣ ਲਈ ਜਥਾ ਰਵਾਨਾ

PPN1008201506

ਸੰਦੌੜ, 10 ਅਗਸਤ (ਹਰਮਿੰਦਰ ਸਿੰਘ ਭੱਟ) – ਬੰਦੀ ਕੈਦੀਆਂ ਦੇ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਹਸਪਤਾਲ ਵਿਚੋਂ ਹੋਈ ਰਿਹਾਈ ਉਪਰੰਤ ਵਾਹਿਗੁਰੂ ਪ੍ਰਚਾਰ ਸੇਵਾ ਦਲ ਅਲੀਪੁਰ ਖ਼ਾਲਸਾ ਦੇ ਜਥੇ ਦੇ ਸਿੰਘਾਂ ਦਾ ਜਥਾ ਉਨਾਂ ਦਾ ਹਾਲ ਜਾਨਣ ਲਈ ਰਵਾਨਾ ਹੋਇਆ। ਇਸ ਮੌਕੇ ਦਲ ਦੇ ਮੁੱਖ ਬੁਲਾਰੇ ਭਾਈ ਜਗਜੀਤ ਸਿੰਘ ਹੇੜੀਕੇ ਨੇ ਕਿਹਾ ਕਿ ਘੱਟ ਗਿਣਤੀ ਵਾਲੀਆਂ ਕੌਮਾਂ ਤੇ ਭਾਰਤ ਸਰਕਾਰ ਵੱਲੋਂ ਤਸ਼ੱਦਦ ਕੀਤੇ ਜਾ ਰਹੇ ਅਤੇ ਵਿਸ਼ੇਸ਼ ਕਰਕੇ ਅਖੌਤੀ ਪੰਥ ਹਿਤੈਸ਼ੀ ਪੰਜਾਬ ਸਰਕਾਰ ਦੇ ਲੀਡਰ ਅਤੇ ਨੁਮਾਇੰਦਿਆਂ ਵੱਲੋਂ ਦਿਨ ਪਰ ਦਿਨ ਸਿੱਖ ਕੌਮ ਨੂੰ ਪ੍ਰਫੁੱਲਿਤ ਕਰਨ ਵਾਲੇ ਜੂਝਾਰੂਆਂ ਨੂੰ ਜਬਰੀ ਹਕੂਮਤੀ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ।ਇਸ ਮੌਕੇ ਭਾਈ ਮਨਦੀਪ ਸਿੰਘ ਹਥਨ, ਭਾਈ ਚਮਕੌਰ ਸਿੰਘ ਰੰਗੀਆਂ, ਭਾਈ ਬੀਮ ਸਿੰਘ ਰੰਗੀਆਂ, ਭਾਈ ਜੱਸਾ ਸਿੰਘ ਮੁਲੋਵਾਲ ਤੋ ਇਲਾਵਾ ਜਥੇ ਦੇ ਸਿੰਘ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply