Wednesday, October 7, 2026

ਸ. ਸਿਮਰਨਜੀਤ ਸਿੰਘ ਮਾਨ ਦੇ ਘਰ ਦੀ ਘੇਰਾਬੰਦੀ ਗੁਲਾਮੀ ਦੀ ਪ੍ਰਤੀਕ – ਸੰਧੂ

Harbir Sandhuਅੰਮ੍ਰਿਤਸਰ 10 ਅਗਸਤ (ਜਸਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਫਤਰ ਸਕੱਤਰ ਸz. ਹਰਬੀਰ ਸਿੰਘ ਸੰਧੂ ਨੇ ਦਲ ਦੇ ਪ੍ਰਧਾਨ ਸz ਸਿਮਰਨਜੀਤ ਸਿੰਘ ਮਾਨ ਦੇ ਘਰ ਨੂੰ ਪੁਲਿਸ ਵੱਲੋ ਘੇਰਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕੋਈ ਪੰਥਕ ਸਰਕਾਰ ਨਹੀ, ਸਗੋ ਨਾਦਰਸ਼ਾਹੀ ਵਾਂਗ ਦੀ ਬਾਦਲਸ਼ਾਹੀ ਸਰਕਾਰ ਹੀ ਕਹੀ ਜਾ ਸਕਦੀ।ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀ ਸ. ਸੰਧੂ ਨੇ ਕਿਹਾ ਕਿ ਪੁਲਿਸ ਵਲੋਂ ਪੰਥਕ ਜਥੇਬੰਦੀਆਂ ਵੱਲੋ ਇਤਿਹਾਸਕ ਕਸਬਾ ਫਤਹਿਗੜ੍ਹ ਸਾਹਿਬ ਖਾਲਿਸਤਾਨ ਦੇ ਮੁੱਦੇ ਤੇ ਕਰਵਾਏ ਜਾਣ ਵਾਲੇ ਸੈਮੀਨਾਰ ਦੇ ਸਥਾਨ ਵਾਲੇ ਪੈਲੇਸ ਨੂੰ ਬੰਦ ਕਰਵਾ ਦਿੱਤਾ ਗਿਆ ਅਤੇੇ ਵੱਖ-ਵੱਖ ਆਗੂਆ ਸਮੇਤ ਸ. ਮਾਨ ਨੂੰ ਕਿਲ੍ਹਾ ਹਰਨਾਮ ਸਿੰਘ ਸਥਿਤ ਉਨਾਂ ਦੇ ਘਰ ਨੂੰ ਘੇਰਾ ਪਾ ਕੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ, ਜਿਸ ਨੂੰ ਸਿੱਖਾਂ ਲਈ ਗੁਲਾਮੀ ਦਾ ਪ੍ਰਤੀਕ ਹੀ ਕਿਹਾ ਜਾ ਸਕਦਾ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply