Wednesday, October 7, 2026

ਰਣਜੀਤ ਸਾਗਰ ਡੈਮ ਨੇ 12 ਅਗਸਤ 2000 ਤੋਂ 31 ਜੁਲਾਈ 2015 ਤੱਕ 8256.91 ਕਰੋੜ ਕਮਾਏ

Ranjit Sagar Dam

ਪਠਾਨਕੋਟ, 10 ਅਗਸਤ (ਪ.ਪ) – ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਜੁਲਾਈ, 2015 ਦੌਰਾਨ 321.15 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 146.12 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ ਡੈਮ ਦੇ ਇੱਕ ਬੁਲਾਰੇ ਨੇ ਦਿੰਦਿਆ ਦੱਸਿਆ ਕਿ ਰਣਜੀਤ ਸਾਗਰ ਡੈਮ ਨੇ 12 ਅਗਸਤ, 2000 ਤੋਂ 31 ਮਾਰਚ, 2010 ਤੱਕ 13280.79 ਮੀਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਹੈ ਅਤੇ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 3984.24 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ, 2010 ਤੋਂ 31 ਜੁਲਾਈ, 2015 ਤੱਕ ਰਣਜੀਤ ਸਾਗਰ ਡੈਮ ਨੇ 9390.49 ਮੀਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 4272.67 ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਦੱਸਿਆ ਕਿ ਇਸ ਡੈਮ ਨੇ 12 ਅਗਸਤ, 2000 ਤੋਂ 31 ਜੁਲਾਈ, 2015 ਤੱਕ 22671.28 ਮੀਲੀਅਨ ਯੂਨਿਟ ਬਿਜਲੀ ਦੀ ਬਿਜਲੀ ਪੈਦਾ ਕਰਕੇ 8256.91 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਰਣਜੀਤ ਸਾਗਰ ਡੈਮ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੈਮ ਦੀ ਝੀਲ ਦਾ ਲੈਵਲ 1 ਜੁਲਾਈ, 2015 ਨੂੰ 522.90 ਮੀਟਰ ਸੀ, ਜੋ ਵੱਧ ਕੇ 1 ਅਗਸਤ, 2015 ਨੂੰ 523.09 ਮੀਟਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਡੈਮ ਜਿੱਥੇ ਲੋਕਾਂ ਦੀ ਸਹੂਲਤ ਲਈ ਬਿਜਲੀ ਪੈਦਾ ਕਰ ਰਿਹਾ ਹੈ, ਉੱਥੇ ਕਿਸਾਨਾਂ ਨੂੰ ਖੇਤੀ ਲਈ ਸਿੰਚਾਈ ਸਹੂਲਤਾਂ ਵੀ ਮੁਹਈਆ ਕਰ ਰਿਹਾ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply