ਬਾਬਾ ਹਸਤ ਲਾਲ ਮਾਡਲ ਸਕੂਲ ਦੇ ਬੱਚਿਆਂ ਨੇ ਝੂੰਮਣ ਲਾਏ ਦਰਸ਼ਕ

ਸਮਰਾਲਾ 29 ਜਨਵਰੀ (ਪ. ਪ.) ਕੋਹਿਨੂਰ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਖੱਟਰਾਂ ਵੱਲੋਂ ਗ੍ਰਾਮ ਪੰਚਾਇਤ ਅਤੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ‘ਚੌਥਾ ਧੀਆਂ ਦੀ ਲੋਹੜੀ ਅਤੇ ਸੱÎਭਿਆਚਾਰ ਪ੍ਰੋਗਰਾਮ’ ਕਰਵਾਇਆ ਗਿਆ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੱਟਰਾਂ ਨੇ ਦੱਸਿਆ ਕਿ ਇਸ ਵਾਰ ਪਿੰਡ ਵਿਚ ਜਨਮੀਆਂ ਬਾਰਾਂ ਧੀਆਂ ਦੀ ਲੋਹੜੀ ਮਨਾਈ ਗਈ ਅਤੇ ਇਕ ਸੱÎਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਸਰਕਾਰੀ ਪ੍ਰਾਇਮਰੀ, ਹਾਈ ਸਕੂਲ ਖੱਟਰਾਂ ਅਤੇ ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ ਸਕੂਲ ਦੇ ਵਿਦਿਆਰਥੀਆਂ ਨੇ ਆਪਣੀਆਂ ਵੰਨਗੀਆਂ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਵਿੱਚ ਪੰਜਾਬੀ ਦੇ ਪ੍ਰਸਿੱਧ ਗਾਇਕ ਹਰਪ੍ਰੀਤ ਮਾਂਗਟ ਅਤੇ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਜੇਤੂ ਬਾਲ ਗਾਇਕ ਕਮਲਜੀਤ ਨੀਲੋਂ ਨੇ ਪ੍ਰੋਗਰਾਮ ਨੂੰ ਸਿਖਰਾਂ ਤੇ ਪਹੁੰਚਾਇਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਾਜਵਿੰਦਰ ਸਮਰਾਲਾ ਨੇ ਬਾਖੂਬੀ ਨਿਭਾਈ। ਇਸ ਵਾਰ ਕਲੱਬ ਵੱਲੋਂ ਪਿੰਡ ਦੀ ਹੋਣਹਾਰ ਧੀ ਦਾ ਐਵਾਰਡ ਪਵਨਪ੍ਰੀਤ ਕੌਰ ਅਤੇ ਹੋਣਹਾਰ ਨੌਜਵਾਨ ਦਾ ਐਵਾਰਡ ਪ੍ਰਭਜੋਤ ਸਿੰਘ ਨੂੰ ਦਿੱਤਾ ਗਿਆ। ਪੁਰਾਤਨ ਵਸਤੂਆਂ ਨੂੰ ਸਾਂਭਣ ਵਾਲੇ ਤਸਵਿੰਦਰ ਬੜੈਚ ਦਿਵਾਲਾ ਨੂੰ ‘ਵਿਰਸੇ ਦਾ ਵਾਰਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਨੂੰ ਨੇਪਰੇ ਚਾੜਣ ਲਈ ਪ੍ਰੀਤਮ ਸਿੰਘ ਭੰਗੂ, ਜੋਗਿੰਦਰ ਸਿੰਘ ਭੰਗੂ, ਪਲਵਿੰਦਰ ਸਿੰਘ ਬਿਰਲ, ਪਰਮਿੰਦਰ ਸਿੰਘ ਟਾਂ੍ਰਸਪੋਰਟ ਆਦਿ ਨੇ ਪੂਰਾ ਸਹਿਯੋਗ ਦਿੱਤਾ ਹੈ। ਮੁੱਖ ਮਹਿਮਾਨ ਤੇ ਤੌਰ ‘ਤੇ ਅਜਮੇਰ ਸਿੰਘ ਲੱਖੋਵਾਲ, ਚੇਅਰਮੈਨ ਪੰਜਾਬ ਮੰਡੀ ਬੋਰਡ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਸਰਬੰਸ ਸਿੰਘ ਮਾਣਕੀ ਮੈਂਬਰ ਐਸ.ਜੀ.ਪੀ.ਸੀ., ਜਤਿੰਦਰਪਾਲ ਸਿੰਘ ਐਸ.ਡੀ.ਐਮ. ਸਮਰਾਲਾ, ਸੁਖਵਿੰਦਰ ਸਿੰਘ ਨਾਗਰਾ ਚੈਅਰਮੈਨ ਬਲਾਕ ਸੰਮਤੀ ਸਮਰਾਲਾ, ਪਵਨਦੀਪ ਸਿੰਘ ਮਾਦਪੁਰ ਪ੍ਰਧਾਨ ਟਰੱਕ ਯੂਨੀਅਨ ਸਮਰਾਲਾ, ਚਰਨਜੀਤ ਸਿੰਘ ਬਿਜਲੀਪੁਰ ਮੈਂਬਰ ਜਿਲਾ ਪ੍ਰੀਸ਼ਦ, ਪ੍ਰੋ. ਬਲਦੀਪ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਮਾਸਟਰ ਤਰਲੋਚਨ, ਸੁਦਾਗਰ ਸਿੰਘ ਭਗਵਾਨਪੁਰਾ, ਜਥੇਦਾਰ ਕੁਲਦੀਪ ਸਿੰਘ ਘਰਖਣਾ, ਸਰਪੰਚ ਮਨਜੀਤ ਸਿੰਘ ਢੀਂਡਸਾ, ਮਨਜੀਤ ਸਿੰਘ ਸਮਰਾਲਾ, ਸ਼ਿਵ ਕੁਮਾਰ ਸ਼ਿਵਲੀ ਮਾਛੀਵਾੜਾ, ਲੀਲ ਦਿਆਲਪੁਰੀ, ਅੰਮ੍ਰਿਤਪਾਲ ਸਮਰਾਲਾ ਡਾਇਰੈਕਟਰ ਮਾਸਟਰ ਮਾਈਂਡ ਇੰਸਟੀਚਿਊਟ ਸਮਰਾਲਾ, ਮਹਿੰਦਰ ਯਾਦਵ, ਲਖਵੀਰ ਸਿੰਘ ਬਲਾਲਾ, ਚਮਕੌਰ ਸਿੰਘ ਘਣਗਸ ਆਦਿ ਹਾਜਰ ਹੋਏ। ਪ੍ਰੋਗਰਾਮ ਨੂੰ ਨੇਪਰੇ ਚਾੜਣ ਲਈ ਸਰਪੰਚ ਸੁਰਿੰਦਰਪਾਲ ਸਿੰਘ, ਪੰਚ ਜਗਦੀਸ਼ ਸਿੰਘ, ਪੰਚ ਰਣਜੀਤ ਸਿੰਘ, ਨੰਬਰਦਾਰ ਧਰਮਿੰਦਰ ਸਿੰਘ, ਰਣਧੀਰ ਸਿੰਘ ਅਤੇ ਕਲੱਬ ਮੈਂਬਰਰਾਨ ਹਰਮਨਪ੍ਰੀਤ ਸਿੰਘ, ਬਲਕਾਰ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਸੋਨੂੰ ਆਦਿ ਨੇ ਸਖ਼ਤ ਮਿਹਨਤ ਕੀਤੀ।
Punjab Post Daily Online Newspaper & Print Media