ਅਹਿਮਦਗੜ/ਸੰਦੌੜ੍ਹ, 11 ਅਗਸਤ (ਹਰਮਿੰਦਰ ਸਿੰਘ ਭੱਟ) – ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸਥਿਤ ਵਿਦਿਅਕ ਸੰਸਥਾ ਗੋਲਡਨ ਈਰਾ ਮਿਲੇਨੀਅਮ ਸਕੂਲ ਦੀਆਂ ਟੇਬਲ ਟੈਨਿਸ ਦੀਆਂ ਟੀਮਾਂ ਨੇ ਜੋਨ ਵਿਚੋਂ ਉਪ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਸਕੂਲ ਪੁੱਜਣ ਤੇ ਟੀਮਾਂ ਦਾ ਸਕੂਲ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੋਕੇ ਪੀ੍ਰਤਇੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਸਕੂਲੀ ਖੇਡਾਂ ਵਿੱਚ ਭੋਗੀਵਾਲ ਜੋਨ ਵਿਚੋਂ ਲੜਕੀਆਂ ਅਤੇ ਲੜਕਿਆਂ ਦੀ ੧੪ ਸਾਲਾਂ ਟੀਮਾਂ ਟੇਬਲ ਟੈਨਿਸ ਦੇ ਗਹਿਗੱਚ ਮੁਕਾਬਲਿਆਂ ਵਿੱਚੋਂ ਆਪਣਾ ਵਧੀਆ ਪ੍ਰਦਰਸਨ ਕਰਦੇ ਹੋਏ ਦੂਜੇ ਸਥਾਨ ਤੇ ਰਹੀਆਂ ਹਨ।ਇਸ ਮੌਕੇ ਪ੍ਰੀਤਇੰਦਰ ਸਿੰਘ ਸਿੱਧੂ, ਹਰਮਨ ਸਿੰਘ ਸੰਧੂ, ਭਗਵਾਨ ਸਿੰਘ ਗਿੱਲ, ਪ੍ਰਿੰਸੀਪਲ ਜਾਨਦੀਪ ਸਿੰਘ ਸੰਧੂ, ਕੋਚ ਰਣਜੋਤ ਸਿੰਘ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media