ਨਵੀਂ ਦਿੱਲੀ, 12 ਅਗਸਤ (ਅੰਮ੍ਰਿਤ ਲਾਲ ਮੰਨਣ) – ਜਰਮਨੀ ਦੇ ਯੋਗਾ ਜੈਂਟਰਮ ਹੋਹੀਲੁਫਟ ਯੋਗ ਸੈਂਟਰ ਦੇ ਪ੍ਰਬੰਧਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੈਂਟਰ ਵਿਖੇ ਫ਼ਰਸ਼ ਅਤੇ ਪੌੜੀਆਂ ਤੇ ਗੁਰਬਾਣੀ ਦੀਆਂ ਤੁਕਾਂ ਉਕੇਰਣ ਦੇ ਮਸਲੇ ਤੇ ਬਿਨਾਂ ਸ਼ਰਤ ਲਿਖਤ ਮੁਆਫੀਨਾਮਾ ਭੇਜ ਦਿੱਤਾ ਹੈ।ਸੈਂਟਰ ਦੇ ਪ੍ਰਬੰਧਕ ਸੱਤਿਆ ਸਿੰਘ ਅਤੇ ਸਿਮਰਨ ਕੌਰ ਨੇ ਸੈਂਟਰ ਦੇ ਫੇਸਬੁੱਕ ਪੇਜ਼ ਰਾਹੀਂ ਕਮੇਟੀ ਦੇ ਮੀਡੀਆ ਸਲਾਹਕਾਰ ਨੂੰ ਭੇਜੇ ਆਪਣੇ ਜਵਾਬ ਵਿੱਚ ਮੂਲ ਮੰਤਰ ਨੂੰ ਪੌੜੀਆਂ ਤੇ ਉਕੇਰਨ ਪਿੱਛੇ ਲੋਕਾਂ ਨੂੰ ਕੇਂਦਰ ਵਿੱਚ ਦਾਖਲ ਹੋਣ ਸਮੇਂ ਬਾਣੀ ਦੇ ਸੁੰਦਰ ਸੁਨੇਹੇ ਨੂੰ ਪਹੁੰਚਾਉਣ ਦੇ ਮਕਸਦ ਦੀ ਪਾਲਨਾ ਦਾ ਦਾਅਵਾ ਕੀਤਾ ਹੈ। ਪੌੜੀਆਂ ਅਤੇ ਫਰਸ਼ ਤੇ ਬਾਣੀ ਉਕੇਰਨ ਦੀ ਆਪਣੀ ਗਲਤੀ ਤੇ ਕਮੇਟੀ ਪਾਸੋਂ ਮੁਆਫੀ ਮੰਗਦੇ ਹੋਏ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਇਸ ਬੇਅਦਬੀ ਦੇ ਪਿੱਛੇ ਕਿਸੇ ਸ਼ਾਜਿਸ ਹੋਣ ਤੋਂ ਹੀ ਇਨਕਾਰ ਕੀਤਾ ਹੈ।
ਇਸਦੇ ਨਾਲ ਹੀ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਦਿੱਲੀ ਕਮੇਟੀ ਦੇ ਐਤਰਾਜ ਪੱਤਰ ਤੇ ਕਾਰਵਾਹੀ ਕਰਦੇ ਹੋਏ ਸੈਂਟਰ ਦੇ ਮੁੱਖ ਦਰਵਾਜੇ ਤੇ ਪੌੜੀਆਂ ਨੂੰ ਬੰਦ ਕਰਨ ਦੀ ਤਸਵੀਰਾਂ ਵੀ ਭੇਜਿਆਂ ਗਈਆਂ ਹਨ। ਸੈਂਟਰ ਵੱਲੋਂ ਆਉਂਦੇ ਕੁਝ ਦਿਨਾਂ ਵਿਚ ਵਿਵਾਦ ਦਾ ਕਾਰਨ ਬਣੇ ਉਕਤ ਪੱਥਰਾਂ ਨੂੰ ਹਟਾਉਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਫਰਸ਼ ਅਤੇ ਪੌੜੀਆਂ ਦੀ ਮੁਰੱਮਤ ਉਪਰੰਤ ਸੈਂਟਰ ਦੀ ਨਵੀਂ ਦਿੱਖ ਦੀਆਂ ਫੋਟੋਆਂ ਵੀ ਛੇਤੀ ਕਮੇਟੀ ਨੂੰ ਭੇਜਣ ਦਾ ਵੀ ਦਾਅਵਾ ਕੀਤਾ ਗਿਆ ਹੈ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media