Saturday, June 20, 2026

ਮਾਮਲਾ ਪਿੰਡ ਦੁਬਲੀ ‘ਚ ਪੰਜ ਨੋਜੁਆਨਾਂ’ਤੇ ਹੋਏ ਝੂਠੇ ਪਰਚੇ ਖਾਰਜ ਕਰਵਾਉਣ ਦਾ

14 ਦੇ ਧਰਨੇ ਵਿੱਚ ਐਂਟੀ ਕਪੱਰਸ਼ਨ ਮੋਰਚਾ ਵੱਧ ਤੋਂ ਵੱਧ ਸਮਰਥਨ ਦੇਵੇਗਾ- ਪਰਮਿੰਦਰ ਸਿੰਘ

PPN1208201526ਖਾਲੜਾ, 12 ਅਗਸਤ (ਰਣਬੀਰ ਸਿੰਘ ਗੋਲਣ, ਲਖਵਿੰਦਰ ਸਿੰਘ, ਰਣਜੀਤ ਮਾਹਲਾ) – ਪੱਟੀ ਵਿੱਚ ਆਲ-ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਲੀਗਲ ਐਡਵਾਈਜ਼ਰ ਪੰਜਾਬ ਪਰਮਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਕਾਸ ਕਾਰਜਾਂ ਕੰਮਾਂ ਨੂੰ ਜੱਗ ਜਾਹਰ ਕਰਨ ਵਾਲੇ ਨੌਜੁਆਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਉਪਰ ਝੂਠੇ ਤੇ ਬੇਬੁਨਿਆਦ ਪਰਚੇ ਦਰਜ਼ ਕਰਵਾ ਰਹੀ ਹੈ ।ਪਰਮਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਇਸੇ ਤਰਾਂ ਹੀ ਦੁੱਬਲੀ ਦੇ 5 ਨੌਜਵਾਨਾਂ ਨਾਲ ਹੋ ਨਿਬੜਿਆ ਜਿੰਨਾਂ ਨੇ ਪਿੰਡ ਦੀ ਪੰਚਾਇਤ ਪਾਸ ਪੰਜਾਬ ਸਰਕਾਰ ਵੱਲੋਂ ਆਈਆਂ ਗ੍ਰਾਂਟਾਂ ਦਾ ਬਿਊਰਾ ਲੈਣ ਲਈ ਆਰ.ਟੀ.ਆਈ ਐਕਟ 2005 ਅਧੀਨ ਨੌਜਵਾਨ ਗੁਰਜੀਤ ਸਿੰਘ, ਗੁਰਸੇਵਕ ਸਿੰਘ, ਦੁੱਲਾ ਸਿੰਘ, ਜੋਰਾਵਰ ਸਿੰਘ, ਹਰਦੇਵ ਸਿੰਘ ਨੇ ਮਾਨਯੋਗ ਡੀ.ਸੀ ਤਰਨ ਤਾਰਨ ਨੂੰ ਲਿਖਤੀ ਜਾਣਕਾਰੀ ਲਈ ਦਰਖਾਸਤਾਂ ਦਿੱਤੀਆਂ ਸਨ।ਜਿਨ੍ਹਾਂ ਤੋਂ ਪਤਾ ਲੱਗਾ ਕਿ ਪਿੰਡ ਦੁੱਬਲੀ ਦੇ ਵਿਕਾਸ ਲਈ 53,10,994 ਰੁਪਏ ਦੇ ਖੁੱਲੇ ਗੱਫੇ ਪੰਜਾਬ ਸਰਕਾਰ ਵੱਲੋਂ ਆਏ ਸਨ ਪਰ ਪਿੰਡ ਦੇ ਮੋਹਤਬਾਰ ਵਿਅਕਤੀਆਂ ਨੇ ਸਰਾਰਤੀ ਅਨਸਰਾਂ ਨਾਲ ਮਿਲ ਕੇ ਆਈ ਹੋਈ ਗ੍ਰਾਂਟ ਨੂੰ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਹੈ।ਪਰਮਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਕਤ ਨੌਜਵਾਨਾਂ ਨੇ ਡੀ.ਸੀ ਤਰਨ ਤਾਰਨ ਨੂੰ ਗ੍ਰਾਟਾਂ ਸਹੀ ਜਗਾ ਉਪਰ ਲਗਾਉਣ ਲਈ ਬੇਨਤੀ ਪੱਤਰ ਲਿਖਿਆ ਤਾਂ ਉਨਾਂ ਇਸ ਦੀ ਇਨਕੁਆਰੀ ਡੀ.ਡੀ.ਪੀ.ਓ ਤਰਨ ਤਾਰਨ ਨੂੰ ਸੌਂਪ ਦਿੱਤੀ ਗਈਮ, ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸੇ ਰੰਜਿਸ਼ ਤਹਿਤ ਉਕਤ ਨੋਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਨਜਾਇਜ਼ 452, 323, 139 ਆਦਿ ਦਾ ਪਰਚਾ ਪੁਲਿਸ ਨੇ ਕੱਟ ਦਿੱਤਾ ਹੈ।ਪਰਮਿੰਦਰ ਸਿੰਘ ਹੀਰਾ ਨੇ ਹੋਰ ਦੱਸਿਆ ਕਿ ਇਸ ਜਿਆਦਤੀ ਦੇ ਖਿਲਾਫ 14ਫ਼08ਫ਼2015 ਨੂੰ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ਾ ਨੰਦ ਸਰਸਵਤੀ ਤੇ ਚੇਅਰਮੈਨ ਪੰਜਾਬ ਅਜੇ ਕੁਮਾਰ ਚੀਨੂੰ ਦੀ ਅਗਵਾਈ ਵਿੱਚ ਹੋਣ ਵਾਲੇ ਧਰਨੇ ਨੂੰ ਕਾਮਯਾਬ ਕਰਨ ਲਈ ਭਾਰੀ ਇਕੱਠ ਕੀਤਾ ਜਾਵੇਗਾ।ਇਸ ਸਮੇਂ ਜਸਵੰਤ ਸਿੰਘ ਦੁੱਬਲੀ, ਗੁਰਭੇਜ ਸਿੰਘ, ਇੰਦਰਜੀਤ ਸਿੰਘ, ਧਰਮਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply