Thursday, October 1, 2026

ਇਕ ਰੈਂਕ ਇਕ ਪੈਨਸ਼ਨ ਦੀ ਮੰਗ ਨਾ ਮੰਨੀ ਤਾਂ 15 ਅਗਸਤ ਨੂੰ ਭਿੱਖਵਿੰਡ ਚੌਕ ਵਿੱਚ ਕਰਾਂਗੇ ਰੋਸ ਪ੍ਰਦਰਸ਼ਨ – ਸਾਬਕਾ ਫੌਜੀ

PPN1208201525

ਅਲਗੋਂ ਕੋਠੀ, 12 ਅਗਸਤ (ਹਰਦਿਆਲ ਸਿੰਘ ਭੈਣੀ) – ਸਾਬਕਾ ਫੋਜੀਆਂ ਦੀ ਇੱਕ ਮੀਟਿੰਗ ਅਲਗੋਂ ਕੋਠੀ ਵਿਖੇ ਹੋਈ, ਜਿਸ ਵਿੱਚ ਚਿਾਰ ਵਟਾਂਦਰੇ ਫੈਸਲਾ ਕੀਤਾ ਗਿਆ ਕਿ ਜੇ ਇਕ ਰੈਂਕ ਇਕ ਪੈਨਸ਼ਨ ਦੀ ਮੰਗ 15 ਅਗਸਤ ਤੋਂ ਪਹਿਲਾਂ ਮਨਜ਼ੂਰ ਨਾ ਕੀਤੀ ਗਈ ਤਾਂ ਉਹ ਭਿੱਖਿਿਵੰਡ ਬਲਾਕ ਵਲੋਂ ਕਾਲੀਆਂ ਝੰਡੀਆਂ ਲੈ ਕੇ ਭਿੱਖਵਿੰਡ ਚੌਕ ਵਿੱਚ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ ਅਤੇ ਉਥੇ ਹੀ ਮੋਦੀ ਸਰਕਾਰ ਦਾ ਪੁੱਤਲਾ ਵੀ ਸਾੜਿਆ ਜਾਵੇਗਾ।ਸਾਬਕਾ ਸੈਨਿਕ ਸੂਬੇਦਾਰ ਅਮਰਜੀਤ ਸਿੰਘ ਅਲਗੋਂ ਨੇ ਇਸ ਮੌਕੇ ਦੱਸਿਆ ਕਿ ਰੋਸ ਪ੍ਰਦਰਸ਼ਨ ਤੋਂ ਬਾਅਦ 15 ਅਗਸਤ ਨੂੰ ਹੀ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।ਇਸ ਮੌਕੇ ਹੌਲਦਾਰ ਸ਼ੁਬੇਗ ਸਿੰਘ ਕਲਸੀਆਂ ਕਲਾਂ, ਹੌਲਦਾਰ ਸੁੱਚਾ ਸਿੰਘ ਲੱਧੂ, ਹੌਲਦਾਰ ਸਤਪਾਲ ਸਿੰਘ ਕਲਸੀਆਂ ਕਲਾਂ, ਹੌਲਦਾਰ ਪ੍ਰਗਟ ਸਿੰੰਘ ਦੂਲ, ਹੌਲਦਾਰ ਜਸੰਵੰਤ ਸਿੰਘ ਚੁੱਗ, ਹੌਲਦਾਰ ਬਲਕਾਰ ਸਿੰਘ ਲੱਧੂ, ਰਜਵੰਤ ਸਿੰਘ ਚੁੱਗ, ਭਗਵੰਤ ਸਿੰਘ ਅਲਗੋਂ, ਹਰਮੀਤ ਸਿੰਘ ਭਗਵਾਨਪੁਰਾ, ਹੌਲਦਾਰ ਕੁਲਵੰਤ ਸਿੰਘ ਭਗਵਾਨਪੁਰਾ, ਹੌਲਦਾਰ ਦਰਸ਼ਨ ਸਿੰਘ ਭਗਵਾਨਪੁਰਾ, ਹੌਲਦਾਰ ਹੀਰਾ ਸਿੰਘ, ਸੂਬੇਦਾਰ ਕੁੰਦਨ ਸਿੰਘ ਲੱਧੂ, ਹਰਬੰਸ ਸਿੰਘ ਮਾੜੀ ਨੌ-ਬਾਦ, ਹੌਲਦਾਰ ਮੁਖਤਿਆਰ ਸਿੰਘ ਮਾੜੀ ਸਮਰਾਂ, ਸੂਬੇਦਾਰ ਪ੍ਰਭਜੋਤ ਨਵਾਂਪਿੰਡ, ਹੌਲਦਾਰ ਪ੍ਰਗਟ ਸਿੰਘ ਦੋਲਨ, ਸੂਬੇਦਾਰ ਸ਼ੇਰ ਸਿੰਘ ਲੱਧੂ, ਕਾਰਜ਼ ਸਿੰਘ ਘਰਿਆਲਾ, ਸੁਖਵੰਤ ਸਿੰਘ ਦੁੱਬਲੀ, ਬੂਟਾ ਸਿੰਘ ਚੁੱਕ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply