Sunday, June 21, 2026

ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋਂ ਖੇਡ ਟਰਾਇਲਾਂ ਦੀ ਮਿਤੀਆਂ ਦਾ ਐਲਾਨ

ਹਰ ਸਕੂਲ ਦਾ ਡੀ ਟੀ ਸੀ ਖੇਡਾਂ ਵਿੱਚ ਭਾਗ ਲੈਣਾ ਜਰੂਰੀ-ਡੀ. ਈ. ਓ ਸੈਣੀ

PPN1308201501

ਬਟਾਲਾ, 13 ਅਗਸਤ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਸੂਬੇ ਭਰ ਦੇ ਵਿਨੂੰ ਪੜਾਈ ਦੇ ਨਾਲ ਨਾਲ ਉਹਨਾ ਦੀ ਵਧੀਆਂ ਸਿਹਤਤੇ ਅਨੂਸਾਸ਼ਨ ਦੀ ਭਾਵਨਾ ਪੈਦਾ ਕਰਨ ਵਾਸਤੇ ਜਿਲ੍ਹਾ ਟੂਰਨਾਮੈਂਟ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਿਲ੍ਹਾ ਗੁਰਦਾਸਪੁਰ ਵਿੱਚ ਵੀ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਅਗਵਾਈ ਹੇਠ ਜਿਲ੍ਹਾਂ ਟੂਰਨਾਮੈਟ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ। ਜਿਲਾ ਖੇਡ ਅਫਸਰ ਸ੍ਰੀ ਬੂਟਾ ਸਿੰਘ ਬੈਸ, ਸੀਨੀਅਰ ਮੀਤ ਪ੍ਰਧਾਨ ਡੀ ਟੀ ਸੀ ਸ੍ਰੀ ਅਨਿਲ ਕੁਮਾਰ ਦੀਆਂ ਕੋਸਿਸਾਂ ਸਦਕਾ ਤੇ ਡਾਇਰੈਕਟਰ ਸਿਖਿਆ ਵਿਭਾਗ ਪੰਜਾਬ (ਸਪੋਰਟਸ ) ਜੀ ਦੇ ਅਨੂਸਾਰ ਅੰਤਰ ਜਿਲ੍ਹਾਂ ਟੂਰਨਾਮੈਂਟ ਅਗਸਤ ਮਹੀਨੇ ਦੇ ਅਖੀਰਲੇ ਹਫਤੇ ਕਰਵਾਇਆ ਜਾ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਟਰਾਇਲ ਰੱਖੇ ਗਏ ਹਨ।ਜਿੰਨਾਂ ਵਿੱਚ ਫੁਟਬਾਲ ਅੰਡਰ 19 ਲੜਕੇ ਮਿਤੀ 20 ਅਗਸਤ ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ, ਵਿਖੇ ਟਰਾਇਲ ਰੱਖੇ ਹਨ, ਜਿਸ ਵਿੱਚ ਪ੍ਰਿੰਸੀਪਲ ਪਰਮਜੀਤ ਕੌਰ ਕਨਵੀਨਰ, ਕੁਲਵੰਤ ਸਿੰਘ ਵਡਾਲਾ ਬਾਂਗਰ, ਰਾਕੇਸ਼ ਕੁਮਾਰ ਹਰਦਰਵਾਲ, ਹਰਪਾਲ ਸਿੰਘ ਦਿਆਲਗੜ, ਸੁਖਦੇਵ ਸਿੰਘ ਗੌਧਰਪੁਰਾ, ਪ੍ਰਦੀਪ ਸਿੰਘ ਧਿਆਨ ਪੁਰ,ਮਨਜੀਤ ਕੌਰ ਗਿੱਲਾਂ ਵਾਲ ਪ੍ਰਬੰਧ ਸੰਭਾਲਣਗੇ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤਿੱਬੜ ਵਿੱਖੇ ਮਿਤੀ 20 ਅਗਸਤ(ਲੜਕੇ) ਤੇ 21 ਅਗਸਤ(ਲੜਕੀਆਂ) ਨੂੰ ਹੈਂਡਬਾਲ ਅੰਡਰ 19 ਲੜਕੇ ਤੇ ਲੜਕੀਆਂ ਦੇ ਟਰਾਇਲਾਂ ਦੌਰਾਨ ਕੰਨਵੀਨਰ ਸ੍ਰੀ ਚੰਚਲ ਸਿੰਘ ਤਿੱਬੜ, ਰਾਜਵਿੰਦਰ ਸਿੰਘ ਤਿਬੜ, ਹਰਜੀਤ ਸਿੰਘ ਛੀਨਾ ਬੇਟ, ਸੁਰਿੰਦਰਜੀਤ ਸਿੰਘ ਬਹਾਦਰਪੁਰ ਰਜੋਆ, ਦਿਲਬਾਗ ਸਿੰਘ ਗਜਨੀਪੁਰ, ਕੰਵਲਪ੍ਰੀਤ ਕੌਰ ਸੇਖਵਾਂ, ਰਣਯੋਧ ਸਿੰਘ ਤਿੱਬੜੀ ਸਾਰਾ ਟਰਾਇਲਾਂ ਦਾ ਪ੍ਰਬੰਧ ਸੰਭਾਲਣਗੇ। ਇਸੇ ਤਰਾਂ ਕਬੱਡੀ ਦੇ ਟਰਾਇਲਾਂ ਦੌਰਾਨ 20 ਅਗਸਤ ਨੂੰ ਲੜਕੇ ਤੇ 21 ਅਗਸਤ ਨੂੰ ਲੜਕੀਆਂ ਖਾਸਲਾ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਵਿਖੇ ਕੰਨਵੀਨਰ ਸਤਵੰਤ ਸਿੰਘ, ਕੰਨਵੀਨਰ ਰਾਕੇਸ਼ ਗੁਪਤਾ,ਜਗਜੀਤ ਸਿੰਘ ਜੱਗਾ ਧਾਰੋਵਾਲੀ,ਉਪ ਪ੍ਰਕਾਸ ਪੀ ਟੀ ਆਈ ਤਲਵੰਡੀ ਰਾਮਾ, ਰਾਮ ਸਰੂਪ ਪੀ ਟੀ ਆਈ ਖੁਸ਼ਹਾਲ ਪੁਰ, ਮਨਿੰਦਰ ਸਿੰਘ ਪੀ ਟੀ ਆਈ ਦੋਸਤ ਪੁਰ, ਸੁਰਿੰਦਰ ਸਿੰਘ ਡੀ ਪੀ ਡੇਅਰੀਵਾਲ ਦਰੋਗਾ, ਰਵਿੰਦਰ ਕੌਰ ਸਿੱਧਵਾਂ, ਰਜਵੰਤ ਕੌਰ ਸਰਕਾਰੀ ਸਕੂਲ ਵਰਸੋਲਾ ਪ੍ਰਬੰਧ ਸੰਭਾਲਣਗੇ। ਟੇਬਲ ਟੈਨਿਸ ਦੇ ਟਰਾਇਲਾਂ ਦੌਰਾਨ ਮਿਤੀ 20 ਅਗਸਤ ਨੂੰ ਲੜਕੇ ਤੇ 21 ਅਗਸਤ ਨੂੰ ਲੜਕੀਆਂ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਖੇ ਕਨਵੀਨਰ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆ, ਲਖਵਿੰਦਰ ਸਿੰਘ ਤਾਰਾ ਗੜ, ਅਸ਼ੋਕ ਕੁਮਾਰ ਕੰਨਿਆ ਸਕੂਲ ਬਟਾਲਾ, ਅਮਿਤ ਡੋਗਰਾ ਬਟਾਂਲਾ,ਨਿਸ਼ਾ ਗੁਪਤਾ ਕੰਨਿਆ ਸਕੂਲ ਬਟਾਲਾ ਟੇਬਲ ਟੈਨਿਸ ਦੇ ਟਰਾਇਲਾਂ ਦਾ ਨਿਰੀਖਣ ਕਰਨਗੇ। ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਖੇ ਹੀ ਮਿਤੀ 20 ਅਗਸਤ ਨੂੰ ਲੜਕੇ ਤੇ 21 ਅਗਸਤ ਨੂੰ ਲੜਕੀਆਂ ਚੈਸ ਦੀ ਗੇਮ ਦੇ ਟਰਾਇਲ ਦੇਣਗੇ। ਜਿਸ ਦੌਰਾਨ ਸ੍ਰੀ ਮਤੀ ਨਰਿਪਜੀਤ ਕੋਰ ਕਿਲਾ ਟੇਕ ਸਿੰਘ, ਲਖਵਿੰਦਰ ਸਿੰਘ ਵਾਇਸ ਪ੍ਰਿੰਸੀਪਲ ਮੁੰਡੇ ਸਕੂਲ ਬਟਾਲਾ, ਰਣਜੀਤ ਸਿੰਘ ਮੁੰਡੇ ਸਕੂਲ ਬਟਾਲਾ,ਬਖਸਿੰਦਰ ਸਿੰਘ ਭਾਗੋਵਾਲ, ਦਵਿੰਦਰ ਸਿੰਘ ਧਨ ਦੇਈ ਸਕੂਲ ਗੁਰਦਾਸਪੁਰ, ਅਮਿਤ ਕੁਮਾਰ ਵਡਾਲਾ ਗ੍ਰੰਥੀਆਂ ਤੇ ਲੈਕਚਰਾਰ ਦਰਸਨ ਸਿੰਘ ਵਡਾਲਾ ਗ੍ਰੰਥੀਆਂ ਚੈਸ ਦੇ ਟਰਾਇਲ ਦਾ ਨਿਖੀਖਣ ਕਰਨਗੇ ਤੇ ਰਿਪੋਰਟ ਤਿਆਰ ਕਰਕੇ ਜਿਲਾ ਟੂਰਮਨਾਮੈਟ ਕਮੇਟੀ ਦੇ ਸਪੁਰਦ ਕਰਨਗੇ। ਇਥੇ ਇਹ ਵੀ ਜਿਕਰ ਯੋਗ ਹੈ ਕਿ ਕੰਨਵੀਨਰ ਖਿਡਾਰੀਆਂ ਦੀਆਂ ਲਿਸਟਾਂ ਮਿਤੀ 22 ਅਗਸਤ ਤੱਕ ਏ ਈ ੳ ਸ੍ਰੀ ਬੂਟਾ ਸਿੰਘ ਦੇ ਕੋਲ ਹਰ ਹਾਲਤ ਵਿੱਚ ਪੁੱਜਦੀਆਂ ਕਰਨਗੇ। ਖਿਡਾਰੀਆਂ ਦੀ ਉਮਰ ਦੇ ਸਬੂਤ ਡੀ ਟੀ ਸੀ ਵੱਲੋਂ ਮੌਕੇ ਤੇ ਚੈਕ ਕੀਤੇ ਜਾਣਗੇ। ਖਿਡਾਰੀ ਦੀ ਉਮਰ 31 ਦਸੰਬਰ 2015 ਤੱਕ 14,17 ਤੇ 19 ਸਾਲ ਤੋ ਘੱਟ ਹੋਣੀ ਚਾਹੀਦੀ ਹੈ।ਇਸ ਤੋ ਇਲਾਵਾ ਸਿਲੈਕਸ਼ਨ ਦੇ ਦੋ ਦਿਨਾ ਤੱਕ ਖਿਡਾਰੀ ਦੇ ਐਟਰੀ ਫਾਰਮ ਭਰ ਕੇ ਦਫਤਰ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਵਿਖੇ ਜਮਾਂ ਕਰਵਾਏ ਜਾਣ। ਦਫਤਰ ਵਿਖੇ ਜਮਾ ਨਾਂ ਕਰਵਾਏ ਜਾਣ ਤੇ ਜਿੰਮੇਵਾਰੀ ਸਬੰਧਿਤ ਸਕੂਲ ਮੁੱਖੀ ਤੇ ਟੀਮ ਇੰਚਾਰਜ ਦੀ ਹੋਵੇਗੀ।ਸਿਲੈਕਸ਼ਨ ਤੋ ਦੋ ਦਿਨ ਬਾਅਦ ਆਨ ਲਾਈਨ ਐਟਰੀ ਜਰੂਰੀ ਹੈ।ਇਸੇ ਸਬੰਧ ਵਿਚ ਜਿਲ੍ਹਾਂ ਸਿਖਿਆ ਅਫਸਰ ਸੰਕੈਡਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਸਕੂਲਾਂ ਵਿੱਚ ਖੇਡਾਂ ਨੂੰ ਲਾਜਮੀ ਕਰਾਰ ਦਿੱਤਾ ਗਿਆ ਹੈ।ਹਰ ਇੱਕ ਸਕੂਲ ਦੀ ਖੇਡਾਂ ਵਿੱਚ ਭਾਗੀ ਦਾਰੀ ਜਰੂਰੀ ਹੈ, ਹਾਲ ਹੀ ਵਿੱਚ ਸਿਖਿਆ ਵਿਭਾਗ ਪੰਜਾਬ ਤੋ ਪ੍ਰਾਪਤ ਹਦਾਇਤਾਂ ਵਿੱਚ ਸਪਸ਼ਟ ਹੈ ਕਿ ਹਰ ਸਕੂਲ ਖੇਡਾਂ ਵਿੰਚ ਆਪਣੀ ਐਟਰੀ ਜਰੂਰ ਕਰੇਗਾ ਤੇ ਇਸ ਦਾ ਰਿਕਾਰਡ ਆਪਣੇ ਸਕੂਲ ਵਿੱਚ ਲਗਾਏ ਸਪੋਰਟਸ ਰਜਿਸਟਰ ਵਿੱਚ ਇੰਦਰਾਜ ਜਰੂਰ ਕਰੇਗਾ, ਡੀ. ਟੀ. ਸੀ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਤੇ ਸਕੂਲਾਂ ਦਾ ਰਿਕਾਰਡ ਆਨ ਲਾਈਨ ਸੰਭਾਲਿਆ ਜਾਵੇਗਾ ਤੇ ਖੇਡਾਂ ਵਿਚ ਹਿੱਸਾ ਨਾਂ ਲੈਣ ਵਾਲੇ ਸਕੂਲਾਂ ਦਾ ਡੈਟਾ ਵੱਖਰੇ ਤੌਰ ਤੇ ਸੰਭਾਲਿਆ ਜਾਵੇਗਾ ਤਾਂ ਜ਼ੋ ਲੋੜ ਪੈਣ ਤੇ ਡੈਟਾ ਉਚ ਅਧਿਕਾਰੀਆਂ ਨੂੰ ਭੇਜਿਆ ਜਾ ਸਕੇ।ਬਿਆਨ ਜਾਰੀ ਕਰਨ ਮੌਕੇ ਪਰਮਿੰਦਰ ਸਿੰਘ ਜਨਰਲ ਸਕੱਤਰ, ਏ ਈ ੳ ਬੂਟਾਂ ਸਿੰਘ ਤੇ ਸ੍ਰੀ ਅਨਿਲ ਸ਼ਰਮਾ ਸੀਨੀਅਰ ਮੀਤ ਪ੍ਰਧਾਂਨ ਤੇ ਪ੍ਰੈਸ ਸਕੱਤਰ ਨਰਿੰਦਰ ਸਿੰਘ ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply