
ਬਟਾਲਾ, 13 ਅਗਸਤ (ਨਰਿੰਦਰ ਸਿੰਘ ਬਰਨਾਲ) -ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ, ਸਿਖਿਆ ਵਿਭਾਗ ਤੇ ਮਾਨਯੋਗ ਸਿਖਿਆ ਮੰਤਰੀ ਸ੍ਰੀ ਦਲਜੀਤ ਸਿੰਘ ਚੀਮਾਂ ਦੀ ਨਿਗਰਾਨੀ ਹੇਠ ਪੰਜਾਬ ਭਰ ਵਿੱਚ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾਂ ਅਧੀਨ ਪ੍ਰਿੰਸੀਪਲ ਰਾਜਿੰਦਰ ਕੁਮਾਰ ਤੇ ਉਹਨਾ ਦੇ ਟੀਮ ਮੈਂਬਰਾਂ ਵੱਲੋ ਬਟਾਲਾ ਸ਼ਹਿਰ ਦੇ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਚੈਕ ਕੀਤੇ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਕੈਂਪ ਬਟਾਲਾ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਂਲਾ, ਸਰਕਾਰੀ ਮਿਡਲ ਸਕੂਲ ਕਿਲਾ ਮੰਡੀ ਬਟਾਲਾ, ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਸਕੂਲਾਂ ਦੀ ਚੈਕਿੰਗ ਦੌਰਾਨ ਮਿਡ ਡੇ ਮੀਲ, ਸੀ ਸੀ ਈ ਦਾ ਰਿਕਾਰਡ, ਅਧਿਆਪਕ ਡਾਇਰੀਆਂ, ਸਕੂਲ ਫੰਡਜ਼, ਖੇਡਾਂ ਦੀਆਂ ਪ੍ਰਾਪਤੀਆਂ, ਸਕੂਲ ਦਾਖਲਾ ਖਾਰਜ਼ ਰਜਿਸਟਰ, ਸਕੂਲ ਪ੍ਰਾਪਤਟੀ ਰਜਿਸਟਰ, ਤੇ ਵਿਦਿਆਰਥੀਆਂ ਦਿਤੇ ਜਾਂਦੇ ਖਾਣੇ ਦਾ ਨਿਰੀਖਣ ਕੀਤਾ ਗਿਆ। ਸਕੂਲਾਂ ਵਿਚਲੀਆਂ ਪਾਈਆਂ ਤਰੁਟੀਆਂ ਨੂੰ ਮੌਕੇ ਤੇ ਨੋਟ ਕਰਵਾ ਦਿਤਾ ਗਿਆ। ਟੀਮ ਵੱਲੋਂ ਵਿਦਿਆਰਥੀਆਂ ਦੇ ਵਿਸ਼ਾ ਵਾਰ ਟੈਸਟ ਲਏ ਤੇ ਮੁਲਾਂਕਣ ਕੀਤਾ ਗਿਆ। ਇਸ ਮੌਕੇ ਸਰਕਾਰੀ ਕੰਨਿਆਂ ਸਕੂਲ ਵਿਖੇ ਟੀਮ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ,ਸੁਖਵੰਤ ਸਿੰਘ, ਪਰਵੀਨ ਸਿੰਘ ਬਟਾਲਾ, ਨਾਰੇਸ਼ ਕੁਮਾਰ, ਭਾਰਤ ਭੂਸ਼ਨ, ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆਂ ਤੇ ਹਰਪ੍ਰੀਤ ਸਿੰਘ ਵੋਕੇਸ਼ਨ ਮਾਸਟਰ ਤੋ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
Punjab Post Daily Online Newspaper & Print Media